ਇਜ਼ਰਾਇਲੀ ਬੰਧਕਾਂ ਦੇ ਰਿਸ਼ਤੇਦਾਰ ਸੰਸਦ ਅੰਦਰ ਦਾਖ਼ਲ ਹੋਏ

ਇਜ਼ਰਾਇਲੀ ਬੰਧਕਾਂ ਦੇ ਰਿਸ਼ਤੇਦਾਰ ਸੰਸਦ ਅੰਦਰ ਦਾਖ਼ਲ ਹੋਏ

ਯੇਰੋਸ਼ਲਮ: ਹਮਾਸ ਵੱਲੋਂ ਗਾਜ਼ਾ ’ਚ ਬੰਧਕ ਬਣਾਏ ਗਏ ਲੋਕਾਂ ਦੇ ਦਰਜਨਾਂ ਪਰਿਵਾਰਕ ਮੈਂਬਰ ਅੱਜ ਇਥੇ ਇਜ਼ਰਾਈਲ ਦੀ ਸੰਸਦ ’ਚ ਵਿੱਤ ਕਮੇਟੀ ਦੀ ਮੀਟਿੰਗ ਦੌਰਾਨ ਅਚਾਨਕ ਅੰਦਰ ਦਾਖ਼ਲ ਹੋ ਗਏ। ਗੁੱਸੇ ’ਚ ਆਏ ਲੋਕਾਂ ਨੇ ਸਿਆਸਤਦਾਨਾਂ ਨੂੰ ਕਿਹਾ ਕਿ ਉਹ ਇਥੇ ਮੀਟਿੰਗ ਨਹੀਂ ਕਰ ਸਕਦੇ ਜਦਕਿ ਬੰਧਕ ਉਥੇ ਮਰ ਰਹੇ ਹਨ। ਬੰਧਕਾਂ ਦੇ ਪਰਿਵਾਰਕ ਮੈਂਬਰਾਂ ਨੇ ਐਤਵਾਰ ਰਾਤ ਸੰਸਦ ਦੇ ਬਾਹਰ ਟੈਂਟ ਗੱਡ ਲਏ ਸਨ ਅਤੇ ਅਹਿਦ ਲਿਆ ਸੀ ਕਿ ਜਦੋਂ ਤੱਕ ਸਰਕਾਰ ਕੁਝ ਬੰਧਕਾਂ ਨੂੰ ਆਜ਼ਾਦ ਕਰਾਉਣ ਦਾ ਸਮਝੌਤਾ ਨਹੀਂ ਕਰ ਲੈਂਦੀ ਉਹ ਉਥੋਂ ਨਹੀਂ ਉਠਣਗੇ। ਬੰਧਕਾਂ ਦੇ ਰਿਸ਼ਤੇਦਾਰਾਂ ਨੇ ਪਿਛਲੇ ਕੁਝ ਦਿਨਾਂ ਤੋਂ ਆਪਣੇ ਪ੍ਰਦਰਸ਼ਨ ਤੇਜ਼ ਕਰ ਦਿੱਤੇ ਹਨ। ਉਹ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਰਿਹਾਈ ਲਈ ਸਰਕਾਰ ਪੁਖ਼ਤਾ ਕਦਮ ਚੁੱਕੇ।