ਆਸਟਿਨ ਨੇ ਬਿਮਾਰੀ ਬਾਰੇ ਜਾਣਕਾਰੀ ਨਾ ਦੇ ਕੇ ਗਲਤ ਕੀਤਾ ਪਰ ਹਾਲੇ ਵੀ ਮੈਨੂੰ ਆਪਣੇ ਰੱਖਿਆ ਮੰਤਰੀ ’ਤੇ ਭਰੋਸਾ: ਬਾਇਡਨ

ਆਸਟਿਨ ਨੇ ਬਿਮਾਰੀ ਬਾਰੇ ਜਾਣਕਾਰੀ ਨਾ ਦੇ ਕੇ ਗਲਤ ਕੀਤਾ ਪਰ ਹਾਲੇ ਵੀ ਮੈਨੂੰ ਆਪਣੇ ਰੱਖਿਆ ਮੰਤਰੀ ’ਤੇ ਭਰੋਸਾ: ਬਾਇਡਨ

ਨਿਊਯਾਰਕ (ਅਮਰੀਕਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਕਿਹਾ ਕਿ ਦੇਸ਼ ਦੇ ਰੱਖਿਆ ਮੰਤਰੀ ਲੋਇਡ ਆਸਟਿਨ ਦੇ ਪਿਛਲੇ ਹਫਤੇ ਹਸਪਤਾਲ ਵਿੱਚ ਭਰਤੀ ਹੋਣ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਾ ਦੇਣਾ ਗਲਤ ਫੈਸਲਾ ਸੀ ਪਰ ਉਨ੍ਹਾਂ ਨੂੰ ਆਪਣੇ ਮੰਤਰੀ ‘ਤੇ ਹਾਲੇ ਵੀ ਭਰੋਸਾ ਹੈ। ਬਾਇਡਨ ਨੂੰ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਸੀ ਕੀ ਰੱਖਿਆ ਮੰਤਰੀ ਦਾ ਉਨ੍ਹਾਂ (ਬਾਇਡਨ) ਨੂੰ ਆਪਣੀ ਸਿਹਤ ਬਾਰੇ ਜਾਣਕਾਰੀ ਨਾ ਦੇਣ ਦਾ ਫੈਸਲਾ ਗਲਤ ਸੀ, ਜਿਸ ਦਾ ਰਾਸ਼ਟਰਪਤੀ ਨੇ ਹਾਂ ਵਿੱਚ ਜਵਾਬ ਦਿੱਤਾ। ਇਹ ਪੁੱਛੇ ਜਾਣ ‘ਤੇ ਕੀ ਉਨ੍ਹਾਂ ਨੂੰ ਹਾਲੇ ਵੀ ਆਸਟਿਨ ਦੀ ਲੀਡਰਸ਼ਿਪ ‘ਤੇ ਭਰੋਸਾ ਹੈ, ਬਾਇਡਨਨ ਨੇ ਜਵਾਬ ਦਿੱਤਾ, ‘ਹਾਂ, ਮੈਂ ਕਰਦਾ ਹਾਂ।’