ਆਸਟਰੇਲੀਆ ਵਿੱਚ ਫਲਸਤੀਨ ਦੇ ਪੱਖ ’ਚ ਰੈਲੀਆਂ

ਆਸਟਰੇਲੀਆ ਵਿੱਚ ਫਲਸਤੀਨ ਦੇ ਪੱਖ ’ਚ ਰੈਲੀਆਂ

ਸਿਡਨੀ- ਇਜ਼ਰਾਈਲ ਅਤੇ ਫਲਸਤੀਨ ਵਿਚਾਲੇ ਚੱਲ ਰਹੀ ਜੰਗ ਵਿਚਾਲੇ ਇੱਥੇ ਅੱਜ ਦੇਸ਼ ਭਰ ਵਿੱਚ ਫਲਸਤੀਨ ਪੱਖੀ ਰੈਲੀਆਂ ਕੀਤੀਆਂ ਗਈਆਂ। ਇਸ ਦੌਰਾਨ ਵੱਡੀ ਗਿਣਤੀ ਲੋਕਾਂ ਨੇ ਇਕੱਠੇ ਹੋ ਕੇ ਸ਼ਾਂਤਮਈ ਪ੍ਰਦਰਸ਼ਨ ਕੀਤਾ। ਇਨ੍ਹਾਂ ਰੈਲੀਆਂ ਦੇ ਮੱਦੇਨਜ਼ਰ ਸਿਡਨੀ, ਮੈਲਬਰਨ, ਬ੍ਰਿਸਬਨ ਅਤੇ ਐਡੀਲੇਡ ਦੀਆਂ ਸੜਕਾਂ ’ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਪੁਲੀਸ ਅਨੁਸਾਰ ਮੁਜ਼ਾਹਰੇ ਸ਼ਾਂਤੀਪੂਰਵਕ ਰਹੇ ਅਤੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਮੁਜ਼ਾਹਰਾਕਾਰੀਆਂ ਨੇ ਆਪਣੇ ਹੱਥਾਂ ਵਿੱਚ ਫਲਸਤੀਨ ਦੇ ਝੰਡੇ ਅਤੇ ਸ਼ਾਂਤੀ ਕਾਇਮ ਰੱਖਣ ਦੇ ਬੈਨਰ ਫੜੇ ਹੋਏ ਸਨ। ਉਨ੍ਹਾਂ ਕਿਹਾ ਕਿ ਆਸਟਰੇਲੀਆ ਸਮੇਤ ਹੋਰ ਮੁਲਕਾਂ ਨੂੰ ਵੀ ਇਸ ਜੰਗੀ ਹਾਲਾਤ ’ਚੋਂ ਗੁਜ਼ਰ ਰਹੇ ਫਲਸਤੀਨ ਨੂੰ ਬਾਹਰ ਕੱਢਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਦੁਨੀਆਂ ਦੇ ਸ਼ਾਂਤੀਪਸੰਦ ਲੋਕਾਂ ਨੂੰ ਵੀ ਅੱਗੇ ਆਉਣ ਦੀ ਅਪੀਲ ਕੀਤੀ।