ਆਬਕਾਰੀ ਵਿਭਾਗ ’ਚ ਚੋਰ ਮੋਰੀਆਂ ਰੋੋਕਣ ਨਾਲ ਤਿੰਨ ਹਜ਼ਾਰ ਕਰੋੜ ਮਾਲੀਆ ਵਧਿਆ: ਚੀਮਾ

ਆਬਕਾਰੀ ਵਿਭਾਗ ’ਚ ਚੋਰ ਮੋਰੀਆਂ ਰੋੋਕਣ ਨਾਲ ਤਿੰਨ ਹਜ਼ਾਰ ਕਰੋੜ ਮਾਲੀਆ ਵਧਿਆ: ਚੀਮਾ

ਪਟਿਆਲਾ- ਪੰਜਾਬ ਦੇ ਵਿੱਤ ਤੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਪਿਛਲੀਆਂ ਸਰਕਾਰਾਂ ਖਜ਼ਾਨਾ ਖਾਲੀ ਹੋਣ ਦਾ ਰਾਗ ਅਲਾਪਦੀਆਂ ਰਹੀਆਂ ਹਨ। ‘ਆਪ’ ਸਰਕਾਰ ਨੂੰ ਖਜ਼ਾਨੇ ਦਾ ਚਾਰਜ ਤਰਸਯੋਗ ਹਾਲਤ ’ਚ ਮਿਲਿਆ ਹੋਣ ਦੇ ਬਾਵਜੂਦ ਵੀ ਉਨ੍ਹਾਂ ਕਦੇ ਅਕਾਲੀਆਂ ਤੇ ਕਾਂਗਰਸੀਆਂ ਵਾਂਗ ਰੌਲਾ ਨਹੀਂ ਪਾਇਆ ਬਲਕਿ ‘ਆਪ’ ਸਰਕਾਰ ਨੇ ਆਉਂਦਿਆਂ ਹੀ ਪਿਛਲੀਆਂ ਸਰਕਾਰਾਂ ਵੱਲੋਂ ਖਜ਼ਾਨੇ ’ਚ ਬਣਾਈਆਂ ਚੋਰ ਮੋਰੀਆਂ ਬੰਦ ਕੀਤੀਆਂ ਜਿਸ ਨਾਲ ਕੇਵਲ ਆਬਕਾਰੀ ਤੇ ਕਰ ਵਿਭਾਗ ਤੋਂ ਹੀ ਪੰਜਾਬ ਸਰਕਾਰ ਦਾ 3000 ਕਰੋੜ ਰੁਪਏ ਸਾਲਾਨਾ ਮਾਲੀਆ ਵਧਿਆ। ਸਰਕਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਤਾਂ ਸਿਰਫ਼ ਹਾਲੇ ਇੱਕ ਵਿਭਾਗ ਦੀ ਸਥਿਤੀ ਦੱਸੀ ਹੈ ਜਦਕਿ ਕਈ ਹੋਰ ਵਿਭਾਗਾਂ ਰਾਹੀਂ ਵੀ ਸਰਕਾਰ ਦਾ ਮਾਲੀਆ ਵਧਿਆ ਹੈ। ਉਨ੍ਹਾਂ ਦੀ ਸਰਕਾਰ ਨੇ ਜਿੱਥੇ ਸਿੱਖਿਆ ਅਤੇ ਸਿਹਤ ਦੇ ਖੇਤਰ ਲਈ ਰਿਕਾਰਡ ਬਜਟ ਦਿੱਤਾ ਹੈ ਉਥੇ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਾਲਾਨਾ ਗਰਾਂਟ ’ਚ ਵਾਧਾ ਕੀਤਾ ਹੈ।

ਇਸ ਮੌਕੇ ਵਿਧਾਇਕ ਅਜੀਤਪਾਲ ਕੋਹਲੀ, ਪਨਸੀਡ ਦੇ ਚੇਅਰਮੈਨ ਮਹਿੰਦਰ ਸਿੱਧੂ, ਮੰਤਰੀ ਦੇ ਓਐਸਡੀ ਤਪਿੰਦਰ ਸੋਹੀ, ਵਿਧਾਇਕ ਦੇ ਪੀਏ ਹਰਸ਼ਪਾਲ ਕੋਹਲੀ, ਲੋਕ ਸਭਾ ਹਲਕੇ ਦੇ ਇੰਚਾਰਜ ਇੰਦਰਜੀਤ ਸੰਧੂ, ਬਲਜਿੰਦਰ ਢਿੱਲੋਂ, ਵੀਰਪਾਲ ਕੌਰ, ਜੱੱਸੀ ਸੋਹੀ, ਅੰਗਰੇਜ਼ ਰਾਗਗੜ੍ਹ ਆਦਿ ਮੌਜੂਦ ਸਨ।