ਆਓ ਯੂਬਾ ਸਿਟੀ ਦੇ 44ਵੇਂ ਮਹਾਨ ਨਗਰ ਕੀਰਤਨ ’ਚ ਸਮੇਤ ਪ੍ਰਵਾਰ ਆਪ ਮੁਹਾਰੇ ਸ਼ਾਮਲ ਹੋ ਕੇ ਗੁਰੂ ਦੀਆਂ ਖੁਸ਼ੀਆਂ ਹਾਸਲ ਕਰੀਏ

ਆਓ ਯੂਬਾ ਸਿਟੀ ਦੇ 44ਵੇਂ ਮਹਾਨ ਨਗਰ ਕੀਰਤਨ ’ਚ ਸਮੇਤ ਪ੍ਰਵਾਰ ਆਪ ਮੁਹਾਰੇ ਸ਼ਾਮਲ ਹੋ ਕੇ ਗੁਰੂ ਦੀਆਂ ਖੁਸ਼ੀਆਂ ਹਾਸਲ ਕਰੀਏ

ਇਹ ਪਵਿੱਤਰ ਇਤਿਹਾਸਕ ਗਦਰੀ ਬਾਬਿਆਂ ਦੀ ਧਰਤੀ ਕੈਲੀਫੋਰਨੀਆ ਜਿਥੋਂ ਗਦਰੀ ਬਾਬਿਆਂ ਜਿਨ੍ਹਾਂ ਨੇ ਨਾ ਸਿਰਫ ਗੋਰਿਆਂ ਫਰੰਗੀਆਂ ਤੋਂ ਅਜ਼ਾਦੀ ਲੈਣ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਫਾਂਸੀਆਂ ਦੇ ਰੱਸੇ ਚੁੰਮੇ ਕਾਲੇ ਪਾਣੀਆਂ ਨੂੰ ਗਏ ਤੇ ਮੁੜ ਘਰਾਂ ਨੂੰ ਨਾ ਪਰਤੇ ਉਨ੍ਹਾਂ ਨੇ ਅਮਰੀਕਾ ’ਚ ਵੀ ਸੰਘਰਸ਼ ਕਰਕੇ ਸਿੱਖਾਂ ਦੇ ਨਾਲ-ਨਾਲ ਦੂਜਿਆਂ ਲੋਕਾਂ ਨੂੰ ਹੱਕ ਦੁਆਏ ਅਤੇ ਅੱਗੋਂ ਉਨ੍ਹਾਂ ਦੇ ਵਾਰਿਸ਼ਾਂ ਨੇ ਇਥੇ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ ਅਤੇ ਇਤਿਹਾਸਕ ਪ੍ਰਾਪਤੀਆਂ ਕੀਤੀਆਂ ਆਪਣੀ ਸਖਤ ਮਿਹਨਤ ਨਾਲ ਕੌਮ ਦਾ ਤੇ ਕਮਿਉਨਿਟੀ ਦਾ ਨਾਮ ਰੌਸ਼ਨ ਕੀਤਾ।
ਗਦਰੀ ਬਾਬਿਆਂ ਦੇ ਵਾਰਿਸ਼ਾਂ ਨੇ 45 ਸਾਲ ਪਹਿਲਾਂ ਯੂਬਾ ਸਿਟੀ ਸ਼ਹਿਰ ਕੈਲੀਫੋਰਨੀਆ ਤੋਂ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਗੁਰਤਾਗੱਦੀ ਨੂੰ ਸਮਰਪਿਤ ਨਗਰ ਕੀਰਤਨ ਸ਼ੁਰੂ ਕੀਤਾ ਅਤੇ ਅੱਜ ਇਥੇ ਲੱਖਾਂ ਸੰਗਤਾਂ ਪੂਰੀ ਦੁਨੀਆ ਤੋਂ ਦਰਸ਼ਨ ਕਰਨ ਆਉਂਦੀਆਂ ਹਨ। ਇਸ ਵਾਰ ਮਹਾਨ ਪਵਿੱਤਰ ਨਗਰ ਕੀਰਤਨ 5 ਨਵੰਬਰ ਦਿਨ ਐੈਤਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਅਰੰਭ ਹੋਵੇਗਾ।
ਆਓ ਇਸ ਪਵਿੱਤਰ ਨਗਰ ਕੀਰਤਨ ’ਚ ਸ਼ਾਮਲ ਹੋਈਏ ਅਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਇਸ ਮਹਾਨ ਪਵਿੱਤਰ ਦਿਨ ਉਪਰ ਹਰ ਸਾਲ ਦੀ ਤਰ੍ਹਾਂ ‘ਸਾਡੇ ਲੋਕ’ ਅਖਬਾਰ ਵਲੋਂ ਵਿਸੇਸ਼ ਅੰਕ ਕੱਢਿਆ ਜਾ ਰਿਹਾ ਹੈ ਜੋ ਆਪ ਸਭ ਪਾਠਕਾਂ ਅਤੇ ਗੁਰੂ ਕੀਆਂ ਸੰਗਤਾਂ ਨੂੰ ਸਮਰਪਿਤ ਹੈ ਦੇਸ਼ ਵਿਦੇਸ਼ ’ਚ ਵਸਦੀਆਂ ਸਮੂਹ ਸੰਗਤਾਂ ਨੂੰ ਇਸ ਮਹਾਨ ਨਗਰ ਕੀਰਤਨ ਦੀਆਂ ਲੱਖ ਲੱਖ ਮੁਬਾਰਕਾਂ ਅਕਾਲ ਪੁਰਖ ਕੌਮ ਉਪਰ ਮਿਹਰ ਭਰਿਆ ਹੱਥ ਰੱਖੇ।
ਨਾਨਕ ਨਾਮ ਚੜਦੀ ਕਲਾ,
ਤੇਰੇ ਭਾਣੇ ਸਰਬਤ ਦਾ ਭਲਾ
-ਸਤਨਾਮ ਸਿੰਘ ਖਾਲਸਾ