ਅਹਿਮਦਾਬਾਦ ਦੇ ਹਸਪਤਾਲ ‘ਚ ਲੱਗੀ ਅੱਗ

ਅਹਿਮਦਾਬਾਦ ਦੇ ਹਸਪਤਾਲ ‘ਚ ਲੱਗੀ ਅੱਗ

106 ਮਰੀਜ਼ਾਂ ਨੂੰ ਸੁਰੱਖਿਅਤ ਕੱਢਿਆ-ਜਾਨੀ ਨੁਕਸਾਨ ਤੋਂ ਬਚਾਅ
ਅਹਿਮਦਾਬਾਦ -ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ‘ਚ ਅੱਜ ਸਵੇਰੇ 10 ਮੰਜ਼ਿਲਾ ਹਸਪਤਾਲ ਦੀ ਬੇਸਮੈਂਟ ‘ਚ ਅੱਗ ਲੱਗ ਗਈ, ਜਿਸ ਮਗਰੋਂ ਕਰੀਬ 106 ਮਰੀਜ਼ਾਂ ਨੂੰ ਇਹਤਿਆਤੀ ਉਪਰਾਲੇ ਵਜੋਂ ਉਥੋਂ ਤਬਦੀਲ ਕਰ ਦਿੱਤਾ ਗਿਆ | ਸ਼ਾਹੀਬਾਗ ਪੁਲਿਸ ਥਾਣੇ ਦੇ ਇੰਸਪੈਕਟਰ ਐੱਮ.ਡੀ. ਚੰਪਾਵਤ ਨੇ ਕਿਹਾ ਕਿ ਹਾਦਸੇ ‘ਚ ਕਿਸੇ ਜਾਨੀ ਨੁਕਸਾਨ ਦੀ ਫਿਲਹਾਲ ਕੋਈ ਖ਼ਬਰ ਨਹੀਂ ਹੈ | ਉਧਰ ਅੱਗ ਬੁਝਾਊ ਦਸਤੇ ਦੇ ਅਧਿਕਾਰੀ ਨੇ ਕਿਹਾ ਕਿ ਹਸਪਤਾਲ ‘ਚ ਰੈਨੋਵੇਸ਼ਨ ਦਾ ਕੰਮ ਜਾਰੀ ਸੀ, ਜਿਸ ਕਰਕੇ ਬੇਸਮੈਂਟ ‘ਚ ਕੁਝ ਆਈਟਮਾਂ ਸਟੋਰ ਕਰਕੇ ਰੱਖੀਆਂ ਸਨ, ਜਿਸ ਨੂੰ ਅੱਗ ਲੱਗ ਗਈ ਤੇ ਸਾਰੇ ਪਾਸੇ ਧੂੰਆਂ ਫੈਲ ਗਿਆ | ਰਾਜਸਥਾਨ ਹਸਪਤਾਲ ਦੀ ਬੇਸਮੈਂਟ ‘ਚ ਤੜਕੇ ਸਾਢੇ ਚਾਰ ਵਜੇ ਦੇ ਕਰੀਬ ਅੱਗ ਲੱਗੀ | ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ |