ਅਸੀਂ ਮੌਜੂਦਾ ਤੇ ਪੁਰਾਤਨ ਸ਼ਹੀਦਾਂ ਨੂੰ ਕੋਟਿਨ ਕੋਟ ਪ੍ਰਣਾਮ ਕਰਦੇ ਹਾਂ : ਸ. ਸੁਖਵਿੰਦਰ ਸਿੰਘ ਗੋਗੀ

ਅਸੀਂ ਮੌਜੂਦਾ ਤੇ ਪੁਰਾਤਨ ਸ਼ਹੀਦਾਂ ਨੂੰ ਕੋਟਿਨ ਕੋਟ ਪ੍ਰਣਾਮ ਕਰਦੇ ਹਾਂ : ਸ. ਸੁਖਵਿੰਦਰ ਸਿੰਘ ਗੋਗੀ

ਸਨ ਫਰਾਂਸਿਸਕੋ ਕੈਲੀਫੋਰਨੀਆ : ਸ਼ਹੀਦਾਂ ਦੇ ਸਿਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹਦਿੀ ਦਿਵਸ ਅਤੇ ਦਰਬਾਰ ਸਾਹਿਬ ਉਪਰ ਹਮਲੇ ਦੀ ਯਾਦ ’ਚ ਸਲਾਨਾ ਨਗਰ ਕੀਰਤਨ ਉਪਰ ਵਿਸ਼ਾਲ ਨਗਰ ਕੀਰਤਨ ਵਿਚ ਬੇਅ ਏਰੀਆ, ਸੈਕਰਾਮੈਂਟੋ ਅਤੇ ਕੇਂਦਰੀ ਵਾਦੀ ਤੇ ਹੋਰ ਵੱਖ ਵੱਖ ਥਾਵਾਂ ਤੋਂ ਹਜ਼ਾਰਾਂ ਸਿੱਖਾਂ ਨੇ ਸ਼ਮੂਲੀਅਤ ਕੀਤੀ। ਇਸ ਮਹਾਨ ਨਗਰ ਕੀਰਤਨ ਉਪਰ ਕਮਿਉਨਟੀ ਦੇ ਉਘੇ ਨੌਜਵਾਨ ਆਗੂ ਪੰਜਾਬੀ ਬੋਲੀ ਅਤੇ ਸਭਿਆਚਾਰ ਨੂੰ ਪ੍ਰਮੋਟ ਕਰਨ ਵਾਲੇ ਸਰਦਾਰ ਸੁਖਵਿੰਦਰ ਸਿੰਘ ਗੋਗੀ ਨੇ ‘ਸਾਡੇ ਲੋਕ’ ਅਖਬਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹੀਦ ਕੌਮਾਂ ਦਾ ਗਹਿਣਾ ਹੁੰਦੇ ਹਨ। ਉਹ ਕੌਮਾਂ ਇਤਿਹਾਸ ਵਿੱਚ ਗਰਕ ਹੋ ਜਾਂਦੀਆਂ ਹਨ ਜੋ ਆਪਣੇ ਕੌਮੀ ਸ਼ਹੀਦਾਂ ਦਾ ਸਨਮਾਨ ਤੇ ਉਨ੍ਹਾਂ ਦੇ ਪਾਏ ਹੋਏ ਪੂਰਨਿਆਂ ਉਪਰ ਨਹੀਂ ਚਲਦੀਆਂ ਉਨ੍ਹਾਂ ਦੁਨੀਆ ਭਰ ਵਿੱਚ ਵਸਦੇ ਸਮੂਹ ਪੰਥ ਨੂੰ ਇਕੱਠਾ ਹੋਣ ਦੀ ਬੇਨਤੀ ਕੀਤੀ ਅਤੇ ਅੱਜ ਦੇ ਸਨਫਰਾਂਸਿਸਕੋ ਵਿਖੇ ਵਿਸ਼ਾਲ ਨਗਰ ਕੀਰਤਨ ਉਪਰ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈ ਦਿੱਤੀ।