ਅਸਤੀਫ਼ਾ ਦੇਣ ਬਾਅਦ ਹੇਮੰਤ ਸੋਰੇਨ ਈ.ਡੀ. ਵਲੋਂ ਗਿ੍ਫ਼ਤਾਰ

ਅਸਤੀਫ਼ਾ ਦੇਣ ਬਾਅਦ ਹੇਮੰਤ ਸੋਰੇਨ ਈ.ਡੀ. ਵਲੋਂ ਗਿ੍ਫ਼ਤਾਰ

ਚੰਪਈ ਸੋਰੇਨ ਹੋਣਗੇ ਝਾਰਖੰਡ ਦੇ ਅਗਲੇ ਮੁੱਖ ਮੰਤਰੀ
ਰਾਂਚੀ – ਝਾਰਖੰਡ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਜੇ.ਐਮ.ਐਮ. ਆਗੂ ਹੇਮੰਤ ਸੋਰੇਨ ਨੂੰ ਬੁੱਧਵਾਰ ਰਾਤ ਨੂੰ ਹਵਾਲਾ ਮਾਮਲੇ ‘ਚ ਈ. ਡੀ. ਵਲੋਂ ਗਿ੍ਫ਼ਤਾਰ ਕਰ ਲਿਆ ਗਿਆ, ਜਦੋਂ ਕਿ ਸ਼ਿਬੂ ਸੋਰੇਨ ਦੇ ਵਫ਼ਾਦਾਰ ਤੇ ਰਾਜ ਦੇ ਟਰਾਂਸਪੋਰਟ ਮੰਤਰੀ ਚੰਪਈ ਸੋਰੇਨ ਦਾ ਨਾਂਅ ਮੁੱਖ ਮੰਤਰੀ ਵਜੋਂ ਪ੍ਰਸਤਾਵਿਤ ਕੀਤਾ ਗਿਆ | ਹੇਮੰਤ ਸੋਰੇਨ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਹਵਾਲਾ ਮਾਮਲੇ ‘ਚ ਸੱਤ ਘੰਟੇ ਤੋਂ ਵੱਧ ਸਮਾਂ ਪੁੱਛਗਿੱਛ ਕਰਨ ਬਾਅਦ ਗਿ੍ਫ਼ਤਾਰ ਕਰ ਲਿਆ | ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਈ.ਡੀ. ਦਫ਼ਤਰ ਲਿਜਾਇਆ ਗਿਆ, ਜਿਥੇ ਉਨ੍ਹਾਂ ਦੀ ਡਾਕਟਰੀ ਜਾਂਚ ਕੀਤੀ ਗਈ | ਗਿ੍ਫ਼ਤਾਰੀ ਤੋਂ ਪਹਿਲਾਂ ਸੋਰੇਨ ਨੇ ਗੱਠਜੋੜ ਦੇ ਵਿਧਾਇਕਾਂ ਨਾਲ ਜਾ ਕੇ ਰਾਜ ਭਵਨ ‘ਚ ਰਾਜਪਾਲ ਸੀ.ਪੀ. ਰਾਧਾਕ੍ਰਿਸ਼ਨਨ ਨੂੰ ਆਪਣਾ ਅਸਤੀਫ਼ਾ ਸੌਂਪਿਆ | ਸੂਬਾ ਕਾਂਗਰਸ ਪ੍ਰਧਾਨ ਰਾਜੇਸ਼ ਠਾਕੁਰ ਨੇ ਕਿਹਾ ਕਿ ਹੇਮੰਤ ਸੋਰੇਨ ਨੇ ਝਾਰਖੰਡ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ | ਸੱਤਾਧਾਰੀ ਜੇ.ਐਮ.ਐਮ.-ਕਾਂਗਰਸ-ਆਰ.ਜੇ.ਡੀ. ਗੱਠਜੋੜ ਨੇ ਨਵੇਂ ਮੁੱਖ ਮੰਤਰੀ ਵਜੋਂ ਜੇ.ਐਮ.ਐਮ. ਦੇ ਸੀਨੀਅਰ ਨੇਤਾ ਚੰਪਈ ਸੋਰੇਨ ਦੇ ਨਾਂਅ ਦਾ ਪ੍ਰਸਤਾਵ ਕੀਤਾ | ਜੇ.ਐਮ.ਐਮ. ਵਿਧਾਇਕ ਦਲ ਦੇ ਨੇਤਾ ਚੰਪਈ ਸੋਰੇਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੇ 47 ਵਿਧਾਇਕਾਂ ਦੇ ਸਮਰਥਨ ਨਾਲ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ | ਇਸ ਤੋਂ ਪਹਿਲਾਂ ਹੇਮੰਤ ਸੋਰੇਨ ਦੀ ਰਿਹਾਇਸ਼ ‘ਤੇ ਇਕੱਠੇ ਹੋਏ ਵਿਧਾਇਕਾਂ ਨੇ ਟਰਾਂਸਪੋਰਟ ਮੰਤਰੀ ਚੰਪਈ ਸੋਰੇਨ ਨੂੰ ਜੇ.ਐਮ.ਐਮ. ਵਿਧਾਇਕ ਦਲ ਦਾ ਨੇਤਾ ਚੁਣਿਆ ਤੇ ਪਾਰਟੀ ਬੁਲਾਰੇ ਵਿਨੋਦ ਪਾਂਡੇ ਨੇ ਕਿਹਾ ਕਿ ਉਨ੍ਹਾਂ ਦੇ ਨਾਂਅ ‘ਤੇ ਸਹਿਮਤੀ ਬਣੀ | 1991 ਤੋਂ ਹੁਣ ਤੱਕ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਸੇਰੀਕੇਲਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੰਪਈ ਸੋਰੇਨ ਨੂੰ ਜੇ.ਐਮ.ਐਮ. ਮੁਖੀ ਸ਼ਿਬੂ ਸੋਰੇਨ ਦੇ ਵਫ਼ਾਦਾਰ ਵਜੋਂ ਜਾਣਿਆ ਜਾਂਦਾ ਹੈ | ਝਾਰਖੰਡ ਦੇ ਸਰਾਏਕੇਲਾ-ਖਰਸਾਵਨ ਜ਼ਿਲ੍ਹੇ ਦੇ ਜਿਲਿੰਗਗੋਰਾ ਪਿੰਡ ‘ਚ ਨਵੰਬਰ 1956 ਵਿੱਚ ਜਨਮੇ, ਚੰਪਈ ਸੋਰੇਨ ਮੈਟਿ੍ਕ ਪਾਸ ਹਨ | ਉਹ ਇਕ ਕਿਸਾਨ ਦੇ ਪੁੱਤਰ ਹਨ ਅਤੇ ਹੇਮੰਤ ਸੋਰੇਨ ਦੇ ਪਰਿਵਾਰ ਨਾਲ ਸੰਬੰਧਿਤ ਨਹੀਂ ਹਨ | ਸੂਤਰਾਂ ਨੇ ਦਾਅਵਾ ਕੀਤਾ ਕਿ 48 ਸਾਲਾ ਹੇਮੰਤ ਸੋਰੇਨ ਨੇ ਈ.ਡੀ. ਦੀ ਪੁੱਛਗਿੱਛ ਦÏਰਾਨ ਗੋਲਮੋਲ ਜਵਾਬ ਦਿੱਤੇ ਅਤੇ ਇਸ ਲਈ ਉਨ੍ਹਾਂ ਨੂੰ ਹਵਾਲਾ ਰੋਕੂ ਕਾਨੂੰਨ ਤਹਿਤ ਹਿਰਾਸਤ ‘ਚ ਲਿਆ ਗਿਆ ਸੀ | ਸੂਤਰਾਂ ਨੇ ਦੱਸਿਆ ਕਿ ਈ.ਡੀ. ਵਲੋਂ ਸੋਰੇਨ ਨੂੰ ਇਥੇ ਇਕ ਵਿਸ਼ੇਸ਼ ਪੀ.ਐਮ.ਐਲ.ਏ. ਅਦਾਲਤ ‘ਚ ਪੇਸ਼ ਕਰਨ ਦੀ ਉਮੀਦ ਹੈ | ਸੂਤਰਾਂ ਨੇ ਕਿਹਾ ਕਿ ਏਜੰਸੀ ਨੇ ਮਾਮਲੇ ‘ਚ ਦੂਜੇ ਦÏਰ ਦੀ ਪੁੱਛਗਿੱਛ ਦÏਰਾਨ ਸੋਰੇਨ ਨੂੰ 15 ਸਵਾਲ ਪੁੱਛੇ | ਉਨ੍ਹਾਂ ਤੋਂ ਪਹਿਲੀ ਵਾਰ 20 ਜਨਵਰੀ ਨੂੰ ਪੁੱਛਗਿੱਛ ਕੀਤੀ ਗਈ | ਝਾਰਖੰਡ ਮੁਕਤੀ ਮੋਰਚਾ ਨੇਤਾ ਖ਼ਿਲਾਫ਼ ਹਵਾਲਾ ਦੇ ਦੋਸ਼ ਭੂ-ਮਾਫੀਆ ਦੇ ਮੈਂਬਰਾਂ ਨਾਲ ਉਨ੍ਹਾਂ ਦੇ ਕਥਿਤ ਸੰਬੰਧਾਂ ਤੋਂ ਇਲਾਵਾ ਕੁਝ ਅਚੱਲ ਸੰਪਤੀਆਂ ਦੇ ਕਥਿਤ ਨਾਜਾਇਜ਼ ਕਬਜ਼ੇ ਨਾਲ ਸੰਬੰਧਿਤ ਹਨ | ਕੇਂਦਰੀ ਜਾਂਚ ਏਜੰਸੀ ਅਨੁਸਾਰ ਜਾਂਚ ਝਾਰਖੰਡ ‘ਚ ਮਾਫੀਆ ਦੁਆਰਾ ਜ਼ਮੀਨ ਦੀ ਮਾਲਕੀ ਦੀ ਗੈਰ-ਕਾਨੂੰਨੀ ਤਬਦੀਲੀ ਦੇ ਇਕ ਵੱਡੇ ਘਪਲੇ ਨਾਲ ਜੁੜੀ ਹੋਈ ਹੈ | ਈ.ਡੀ. ਦੀ ਟੀਮ ਨੇ ਸੋਮਵਾਰ ਨੂੰ ਸੋਰੇਨ ਦੇ ਦਿੱਲੀ ਸਥਿਤ ਘਰ ਦੀ ਤਲਾਸ਼ੀ ਲਈ ਤੇ ਝਾਰਖੰਡ ‘ਚ ਜ਼ਮੀਨੀ ਸÏਦੇ ਨਾਲ ਜੁੜੇ ਹਵਾਲਾ ਮਾਮਲੇ ‘ਚ ਉਨ੍ਹਾਂ ਤੋਂ ਪੁੱਛਗਿੱਛ ਕਰਨ ਲਈ ਲਗਭਗ 13 ਘੰਟਿਆਂ ਤੱਕ ਉੱਥੇ ਬੈਠੀ ਰਹੀ | ਏਜੰਸੀ ਨੇ ਤਲਾਸ਼ੀ ਦÏਰਾਨ 36 ਲੱਖ ਰੁਪਏ, ਇਕ ਐਸ.ਯੂ.ਵੀ. ਅਤੇ ਕੁਝ ਦਸਤਾਵੇਜ਼ ਜ਼ਬਤ ਕਰਨ ਦਾ ਦਾਅਵਾ ਕੀਤਾ ਸੀ | ਮੁੱਖ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਜ਼ਬਤ ਕੀਤੀ ਗਈ ਕਾਰ ਦੇ ਮਾਲਕ ਨਹੀਂ ਹਨ ਅਤੇ ਬਰਾਮਦ ਕੀਤੀ ਗਈ ਨਕਦੀ ਵੀ ਉਨ੍ਹਾਂ ਦੀ ਨਹੀਂ ਹੈ | ਪੁੱਛਗਿੱਛ ਤੋਂ ਪਹਿਲਾਂ ਸੱਤਾਧਾਰੀ ਝਾਰਖੰਡ ਮੁਕਤੀ ਮੋਰਚਾ ਦੀ ਅਗਵਾਈ ਵਾਲੇ ਗੱਠਜੋੜ ਦੇ ਵੱਡੀ ਗਿਣਤੀ ਵਿਧਾਇਕ ਉਨ੍ਹਾਂ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਉਨ੍ਹਾਂ ਦੀ ਰਿਹਾਇਸ਼ ‘ਤੇ ਇਕੱਠੇ ਹੋਏ | ਜੇ.ਐਮ.ਐਮ. ਦੇ ਸਮਰਥਕਾਂ ਵਲੋਂ ਈ.ਡੀ. ਦੀ ਪੁੱਛਗਿੱਛ ਦਾ ਵਿਰੋਧ ਕਰਦਿਆਂ ਮੋਰਾਬਾਈ ਮੈਦਾਨ ਤੇ ਕਈ ਹੋਰ ਸਥਾਨਾਂ ‘ਤੇ ਨਾਅਰੇਬਾਜ਼ੀ ਕੀਤੀ ਗਈ | ਈ.ਡੀ. ਵਲੋਂ ਗਿ੍ਫ਼ਤਾਰ ਕੀਤੇ ਗਏ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਰਾਤ ਨੂੰ ਝਾਰਖੰਡ ਹਾਈ ਕੋਰਟ ਦਾ ਰੁਖ ਕੀਤਾ | ਸੋਰੇਨ ਦੀ ਪਟੀਸ਼ਨ ‘ਤੇ ਕਾਰਜਕਾਰੀ ਚੀਫ਼ ਜਸਟਿਸ ਚੰਦਰਸ਼ੇਖਰ ਤੇ ਜਸਟਿਸ ਅਨੁਭਾ ਰਾਵਤ ਚÏਧਰੀ ਦੀ ਬੈਂਚ ਵੀਰਵਾਰ ਨੂੰ ਸਵੇਰੇ 10.30 ਵਜੇ ਸੁਣਵਾਈ ਕਰੇਗੀ |