ਅਯੁੱਧਿਆ ਵਿੱਚ ਤਜਵੀਜ਼ਤ ਮਸਜਿਦ ਦੀ ਉਸਾਰੀ ਮਈ ਤੋਂ ਸ਼ੁਰੂ ਹੋਵੇਗੀ

ਅਯੁੱਧਿਆ ਵਿੱਚ ਤਜਵੀਜ਼ਤ ਮਸਜਿਦ ਦੀ ਉਸਾਰੀ ਮਈ ਤੋਂ ਸ਼ੁਰੂ ਹੋਵੇਗੀ

ਲਖਨਊ: ਸੁਪਰੀਮ ਕੋਰਟ ਵੱਲੋਂ ਰਾਮ ਜਨਮਭੂਮੀ-ਬਾਬਰੀ ਮਸਜਿਦ ਕੇਸ ਵਿਚ ਦਿੱਤੇ ਫੈਸਲੇ ਮੁਤਾਬਕ ਅਯੁੱਧਿਆ ਵਿੱਚ ਬਣਨ ਵਾਲੀ ਤਜਵੀਜ਼ਤ ਮਸਜਿਦ ਦੀ ਉਸਾਰੀ ਮਈ ਤੋਂ ਸ਼ੁਰੂ ਹੋਣ ਦੇ ਆਸਾਰ ਹਨ। ਇੰਡੋ-ਇਸਲਾਮਿਕ ਕਲਚਰਲ ਫਾਊਂਡੇਸ਼ਨ ਟਰੱਸਟ, ਜਿਸ ਨੂੰ ਅਯੁੱਧਿਆ ਵਿਚ ਮਸਜਿਦ ਦੇ ਨਿਰਮਾਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਨੇ ਕਿਹਾ ਕਿ ਫੰਡ ਇਕੱਤਰ ਕਰਨ ਦਾ ਕੰਮ ਫਰਵਰੀ ਤੋਂ ਸ਼ੁਰੂ ਹੋਵੇਗਾ ਤੇ ਇਸ ਲਈ ਵੱਖ ਵੱਖ ਰਾਜਾਂ ਵਿੱਚ ਇੰਚਾਰਜਾਂ ਦੀ ਨਿਯੁਕਤੀ ਕੀਤੀ ਜਾਵੇਗੀ। ਸੁਪਰੀਮ ਕੋਰਟ ਨੇ ਪਿਛਲੀ ਇਕ ਸਦੀ ਤੋਂ ਚੱਲ ਰਹੇ ਵਿਵਾਦ ਦਾ ਨਿਬੇੜਾ ਕਰਦੇ ਹੋਏ 9 ਨਵੰਬਰ 2019 ਨੂੰ ਸੁਣਾਏ ਇਤਿਹਾਸਕ ਫੈਸਲੇ ਵਿਚ ਅਯੁੱਧਿਆ ਵਿੱਚ ਝਗੜੇ ਵਾਲੀ ਥਾਂ ’ਤੇ ਰਾਮ ਮੰਦਿਰ ਦੇ ਨਿਰਮਾਣ ਲਈ ਹਰੀ ਝੰਡੀ ਦਿੰਦਿਆਂ ਮਸਜਿਦ ਦੀ ਉਸਾਰੀ ਲਈ ਜ਼ਮੀਨ ਦਾ ਬਦਲਵਾਂ ਟੁੱਕੜਾ ਲੱਭਣ ਦੀ ਤਾਕੀਦ ਕੀਤੀ ਸੀ। ਰਾਮ ਮੰਦਿਰ ਵਿੱਚ ਅਗਲੇ ਸਾਲ 22 ਜਨਵਰੀ ਨੂੰ ਮੂਰਤੀ ਸਥਾਪਿਤ ਕੀਤੇ ਜਾਣ ਦੀ ਉਮੀਦ ਹੈ।