ਵਾਸ਼ਿੰਗਟਨ- ਅਮਰੀਕੀ ਫ਼ੌਜ ਨੇ ਅੱਜ ਸਵੇਰੇ ਯਮਨ ਵਿਚ ਹੂਤੀ ਬਾਗ਼ੀਆਂ ਦੇ ਕਬਜ਼ੇ ਵਾਲੇ ਇਕ ਹੋਰ ਟਿਕਾਣੇ ‘ਤੇ ਹਮਲਾ ਕੀਤਾ। ਪੱਤਰਕਾਰਾਂ ਨੇ ਯਮਨ ਦੀ ਰਾਜਧਾਨੀ ਸਨਾ ਵਿੱਚ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਅਮਰੀਕਾ ਅਤੇ ਬਰਤਾਨੀਆ ਨੇ ਹੂਤੀ ਬਾਗੀਆਂ ਵੱਲੋਂ ਵਰਤੇ ਜਾਣ ਵਾਲੇ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਸੀ। ਇਨ੍ਹਾਂ ‘ਚੋਂ 28 ਥਾਵਾਂ ‘ਤੇ 60 ਟਿਕਾਣਿਆਂ ‘ਤੇ ਹਮਲੇ ਕੀਤੇ ਗਏ। ਅਮਰੀਕਾ ਨੇ ਕਿਹਾ ਸੀ ਕਿ ਰਾਡਾਰ ਸਾਈਟ ਹਾਲੇ ਵੀ ਸਮੁੰਦਰੀ ਆਵਾਜਾਈ ਲਈ ਖ਼ਤਰਾ ਹੈ।