ਅਮਰੀਕੀ ਪੁਲੀਸ ’ਚ ਚੋਟੀ ਦੇ ਅਹੁਦੇ ’ਤੇ ਪਹੁੰਚੀ ਮਹਿਲਾ ਸਿੱਖ ਅਧਿਕਾਰੀ

ਅਮਰੀਕੀ ਪੁਲੀਸ ’ਚ ਚੋਟੀ ਦੇ ਅਹੁਦੇ ’ਤੇ ਪਹੁੰਚੀ ਮਹਿਲਾ ਸਿੱਖ ਅਧਿਕਾਰੀ

ਨਿਊ ਯਾਰਕ- ਭਾਰਤੀ ਮੂਲ ਦੀ ਸਿੱਖ ਮਹਿਲਾ ਅਧਿਕਾਰੀ ਮਨਮੀਤ ਕੋਲੋਨ (37) ਨੇ ਅਮਰੀਕੀ ਸੂਬੇ ਕਨੈਕਟੀਕਟ ਵਿਚ ਸਹਾਇਕ ਪੁਲੀਸ ਮੁਖੀ ਵਜੋਂ ਅਹੁਦਾ ਸੰਭਾਲਿਆ ਹੈ। ਉਹ ਇੱਥੋਂ ਦੇ ਪੁਲੀਸ ਵਿਭਾਗ ਵਿਚ ਏਸ਼ਿਆਈ ਮੂਲ ਦੀ ਪਹਿਲੀ ਦੂਜੇ ਨੰਬਰ ਦੀ ਚੋਟੀ ਦੀ ਅਧਿਕਾਰੀ ਬਣੀ ਹੈ। ਮਨਮੀਤ ਨਿਊ ਹੇਵਨ ਪੁਲੀਸ ਵਿਭਾਗ ਵਿਚ 15 ਸਾਲ ਤੋਂ ਤਾਇਨਾਤ ਹੈ। ਉਨ੍ਹਾਂ ਸ਼ੁੱਕਰਵਾਰ ਇਕ ਸਮਾਰੋਹ ਵਿਚ ਅਹੁਦੇ ਦੀ ਸਹੁੰ ਚੁੱਕੀ। ‘ਬੋਰਡ ਆਫ ਪੁਲੀਸ ਕਮਿਸ਼ਨਰਜ਼’ ਦੇ ਚੇਅਰਪਰਸਨ ਐਵਲੀਜ਼ ਰਿਬੇਰੋ ਨੇ ਕਿਹਾ ਕਿ ‘ਇਕ ਹੋਰ ਨਵੀਂ ਮਿਸਾਲ ਕਾਇਮ ਹੋਈ ਹੈ।’ ਮਨਮੀਤ ਕੋਲੋਨ ਮੁੰਬਈ ਦੀ ਰਹਿਣ ਵਾਲੀ ਹੈ।