ਅਮਰੀਕੀ ਉਪ ਰਾਸ਼ਟਰਪਤੀ ਦੀ ਰਿਹਾਇਸ਼ ਤੇ ਪਹੁੰਚਾਏ ਗਏ 100 ਤੋਂ ਵਧੇਰੇ ਪ੍ਰਵਾਸੀ

ਅਮਰੀਕੀ ਉਪ ਰਾਸ਼ਟਰਪਤੀ ਦੀ ਰਿਹਾਇਸ਼ ਤੇ ਪਹੁੰਚਾਏ ਗਏ 100 ਤੋਂ ਵਧੇਰੇ ਪ੍ਰਵਾਸੀ

ਵਾਸ਼ਿੰਗਟਨ : ਅਮਰੀਕਾ ਵਿਚ ਪੈ ਰਹੀ ਭਿਆਨਕ ਠੰਡ ਦੇ ਵਿਚਕਾਰ ਵੀ ਪ੍ਰਵਾਸੀਆਂ ਦੀ ਆਮਦ ਜਾਰੀ ਹੈ। ਇਸ ਹਫਤੇ ਦੇ ਅੰਤ ਵਿੱਚ ਵਾਸ਼ਿੰਗਟਨ, ਡੀ.ਸੀ. ਵਿੱਚ ਅਮਰੀਕੀ ਨੇਵਲ ਆਬਜਰਵੇਟਰੀ ਵਿੱਚ ਅਮਰੀਕੀ ਉਪ ਰਾਸਟਰਪਤੀ ਕਮਲਾ ਹੈਰਿਸ ਦੀ ਸਰਕਾਰੀ ਰਿਹਾਇਸ ਦੇ ਬਾਹਰ ਪ੍ਰਵਾਸੀਆਂ ਨਾਲ ਭਰੀਆਂ ਬੱਸਾਂ ਪਹੁੰਚੀਆਂ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਅਨੁਸਾਰ ਇਤਿਹਾਸਕ ਤੌਰ ’ਤੇ ਠੰਡੇ ਤਾਪਮਾਨ ਦੇ ਵਿਚਕਾਰ ਔਰਤਾਂ ਅਤੇ ਬੱਚਿਆਂ ਸਮੇਤ 100 ਤੋਂ ਵੱਧ ਪ੍ਰਵਾਸੀ ਸਨੀਵਾਰ ਰਾਤ ਨੂੰ ਨੇਵਲ ਆਬਜਰਵੇਟਰੀ ਵਿਖੇ ਤਿੰਨ ਬੱਸਾਂ ਵਿੱਚ ਪਹੁੰਚੇ।
ਕੁਝ ਪ੍ਰਵਾਸੀਆਂ ਨੇ ਠੰਢ ਦੇ ਮੌਸਮ ਵਿੱਚ ਟੀ-ਸਰਟਾਂ ਪਾਈਆਂ ਹੋਈਆਂ ਸਨ ਅਤੇ ਸਥਾਨਕ ਚਰਚ ਵਿੱਚ ਤਬਦੀਲ ਕੀਤੇ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਕੰਬਲ ਦਿੱਤੇ ਗਏ।ਇੱਕ ਵਲੰਟੀਅਰ ਨੇ ਸੀਐਨਐਨ ਨੂੰ ਦੱਸਿਆ ਕਿ ਆਉਣ ਵਾਲਿਆਂ ਵਿੱਚ ਇਕਵਾਡੋਰ, ਕਿਊਬਾ, ਨਿਕਾਰਾਗੁਆ, ਵੈਨੇਜੁਏਲਾ, ਪੇਰੂ ਅਤੇ ਕੋਲੰਬੀਆ ਤੋਂ ਸਰਣ ਮੰਗਣ ਵਾਲੇ ਸਾਮਲ ਸਨ।ਇਮੀਗ੍ਰੇਸਨ ਕਾਰਕੁਨਾਂ ਨੇ ਕਿਹਾ ਕਿ ਅਮਰੀਕੀ ਰਾਜਧਾਨੀ ਵਿੱਚ ਠੰਢ ਦੇ ਤਾਪਮਾਨ ਕਾਰਨ ਇਹ ਘਟਨਾ ਅਸੰਵੇਦਨਸੀਲ ਸੀ ਕਿਉਂਕਿ ਦੇਸ ਭਰ ਵਿਚ ਕਿ੍ਰਸਮਸ ਦੀ ਛੁੱਟੀ ਵਿੱਚ ਸਕਤੀਸਾਲੀ ਸਰਦੀਆਂ ਦੇ ਤੂਫਾਨ ਦਾ ਪ੍ਰਭਾਵ ਬਣਿਆ ਹੋਇਆ ਹੈ।
ਵ੍ਹਾਈਟ ਹਾਊਸ ਨੇ ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ’ਤੇ ਨਿਸ਼ਾਨਾ ਵਿੰਨ੍ਹਿਆ, ਜੋ ਘੱਟੋ-ਘੱਟ ਤਿੰਨ ਰਿਪਬਲਿਕਨਾਂ ਵਿੱਚੋਂ ਇੱਕ ਹਨ, ਜੋ ਪ੍ਰਸਾਸਨ ਦੀਆਂ ਇਮੀਗ੍ਰੇਸਨ ਨੀਤੀਆਂ ਦਾ ਵਿਰੋਧ ਕਰਨ ਲਈ ਡੈਮੋਕਰੇਟਸ ਦੀ ਅਗਵਾਈ ਵਾਲੇ ਸਹਿਰਾਂ ਵਿੱਚ ਪ੍ਰਵਾਸੀਆਂ ਨੂੰ ਭੇਜ ਰਹੇ ਹਨ। ਨਾਲ ਹੀ ਉਹਨਾਂ ਨੇ ਤਾਜਾ ਤਬਾਦਲੇ ਨੂੰ ‘‘ਬੇਰਹਿਮ, ਖਤਰਨਾਕ ਅਤੇ ਸਰਮਨਾਕ ਸਟੰਟ’’ ਕਿਹਾ।ਵ੍ਹਾਈਟ ਹਾਊਸ ਦੇ ਬੁਲਾਰੇ ਅਬਦੁੱਲਾ ਹਸਨ ਨੇ ਨਿਊਜ ਆਊਟਲੈਟਸ ਨੂੰ ਦਿੱਤੇ ਇਕ ਬਿਆਨ ਵਿਚ ਕਿਹਾ ਕਿ ‘‘ਗਵਰਨਰ ਐਬੋਟ ਨੇ ਕਿਸੇ ਵੀ ਸੰਘੀ ਜਾਂ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਕੀਤੇ ਬਿਨਾਂ ਕਿ੍ਰਸਮਿਸ ਦੀ ਸਾਮ ’ਤੇ ਠੰਢ ਤੋਂ ਘੱਟ ਤਾਪਮਾਨ ਵਿਚ ਬੱਚਿਆਂ ਨੂੰ ਸੜਕ ਕਿਨਾਰੇ ਛੱਡ ਦਿੱਤਾ।
ਹਸਨ ਨੇ ਕਿਹਾ ਕਿ ‘‘ਜਿਵੇਂ ਕਿ ਅਸੀਂ ਵਾਰ-ਵਾਰ ਕਿਹਾ ਹੈ, ਅਸੀਂ ਕਿਸੇ ਵੀ ਨਾਲ ਕੰਮ ਕਰਨ ਲਈ ਤਿਆਰ ਹਾਂ – ਰਿਪਬਲਿਕਨ ਜਾਂ ਡੈਮੋਕਰੇਟ।ਐਬੋਟ ਨੇ ਪਹਿਲਾਂ ਰਾਸਟਰਪਤੀ ਜੋਅ ਬਾਈਡੇਨ ਅਤੇ ਉਸਦੇ ਡਿਪਟੀ ਹੈਰਿਸ ’ਤੇ ‘‘ਸਾਡੀ ਦੱਖਣੀ ਸਰਹੱਦ ’ਤੇ ਇਤਿਹਾਸਕ ਸੰਕਟ ਨੂੰ ਨਜਰਅੰਦਾਜ ਕਰਨ ਅਤੇ ਇਨਕਾਰ ਕਰਨ’’ ਦਾ ਦੋਸ ਲਗਾਇਆ ਸੀ। ਉਸਦੇ ਦਫਤਰ ਨੇ ਇਸ ਸਾਲ ਦੇ ਸੁਰੂ ਵਿੱਚ ਇੱਕ ਰੀਲੀਜ ਵਿੱਚ ਕਿਹਾ ਸੀ ਕਿ ਟੈਕਸਾਸ ਰਾਜ ਸਰਕਾਰ ‘‘ਸਰਹੱਦੀ ਭਾਈਚਾਰਿਆਂ ਦੀ ਸਹਾਇਤਾ ਲਈ ਹਮਲਾਵਰ ਕਾਰਵਾਈ ਕਰ ਰਹੀ ਹੈ’’, ਜਿਸ ਵਿੱਚ ਹਜਾਰਾਂ ਪ੍ਰਵਾਸੀਆਂ ਨੂੰ ਵਾਸ?ਿੰਗਟਨ, ਡੀ.ਸੀ., ਨਿਊਯਾਰਕ ਸਿਟੀ, ਸ?ਿਕਾਗੋ ਅਤੇ ਫਿਲਾਡੇਲਫੀਆ ਵਿੱਚ ਲਿਜਾਣਾ ਸਾਮਲ ਹੈ।ਕਸਟਮਜ ਅਤੇ ਬਾਰਡਰ ਪ੍ਰੋਟੈਕਸਨ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਇਸ ਸਾਲ ਹੁਣ ਤੱਕ ਯੂਐਸ ਸੰਘੀ ਏਜੰਟਾਂ ਨੇ ਦੇਸ ਦੀ ਦੱਖਣੀ ਸਰਹੱਦ ’ਤੇ 1.82 ਮਿਲੀਅਨ ਤੋਂ ਵੱਧ ਗਿ੍ਰਫਤਾਰੀਆਂ ਕੀਤੀਆਂ ਹਨ।