ਅਮਰੀਕਾ ਵਿੱਚ ‘ਹਿੰਦੂ ਸਵੈਮਸੇਵਕ ਸੰਘ’ ਪੂਰੀ ਤਰ੍ਹਾਂ ਸਰਗਰਮ, ਸਰਕਾਰ ਨੂੰ ਇਸ ਤੇ ਕਰੜੀ ਨਿਗਾਹ ਰੱਖਣ ਦੀ ਜ਼ਰੂਰਤ!!


:ਜੰਗ ਸਿੰਘ ਵਟੱਸ ਅੱਪ ਨੰ +1 415 603 7380
ਅਮਰੀਕਾ ਨੂੁੰ ਸੰਸਾਰ ਦੇ ਸਭ ਤੋਂ ਵੱਡੇ ਲੋਕ ਤੰਤਰ ਦੇਸ਼ ਹੋਣ ਦਾ ਮਾਣ ਹਾਸਲ ਹੈ। ਭਾਰਤ ਦੇਸ਼ ਦੀ ਅਜਾਦੀ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਿਸ ਸਮੇਂ ਅਸੀ ਅੰਗਰੇਜਾਂ ਦੇ ਗੁਲਾਮ ਸੀ। ਉਸ ਸਮੇਂ ਜਿੰਨੇ ਵੀ ਪੰਜਾਬੀ ਭਾਰਤ ਤੋਂ ਪੜਾਈ ਜਾਂ ਨੌਕਰੀ ਕਰਨ ਲਈ ਆਪਣਾ ਵਤਨ ਛੱਡ ਕੇ ਵਿਦੇਸ਼ਾਂ ਵਿੱਚ ਆਏ ਤਾਂ ਉਨ੍ਹਾਂ ਵਿੱਚੋਂ ਬਹੁਤ ਸਾਰੇ ਦੇਸ਼ ਭਗਤ ਬਣ ਕੇ ਆਪਣੇ ਦੇਸ਼ ਪਰਤੇ ਸਨ। ਫਿਰ ਉਨ੍ਹਾਂ ਨੇ ਭਾਰਤ ਪੁੱਜ ਕੇ ਦੇਸ਼ ਦੀ ਅਜਾਦੀ ਵਿੱਚ ਅਨਿੱਖੜਵਾਂ ਯੋਗਦਾਨ ਪਾਇਆ ਕਿ ਉਹ ਦੇਸ਼ ਨੂੰ ਅਜਾਦ ਕਰਾ ਸਕਣ ਦੇ ਸਮਰੱਥ ਹੋਏ। ਇਹ ਤਾਂ ਹੀ ਸੰਭਵ ਹੋ ਸਕਿਆ ਸੀ ਕਿਉਂਕਿ ਅਮਰੀਕਾ ਵਰਗੇ ਦੇਸ਼ਾਂ ਵਿੱਚ ਇਥੋਂ ਦੇ ਵਾਸੀਆਂ ਲਈ ਪੂਰਨ ਤੌਰਤੇ ਅਜਾਦੀ ਸੀ ਉਹ ਬਿਨਾ ਹਥਿਆਰਾਂ ਦੇ ਸ਼ਾਤੀ ਪੂਰਵਕ ਤਰੀਕੇ ਨਾਲ ਆਪਣੇ ਵਿਚਾਰਾਂ ਦਾ ਲਿਖ ਕੇ, ਭਾਸ਼ਨ ਦੇ ਕੇ ਜਾਂ ਫਿਰ ਰੋਸ ਮੁਜਾਹਰੇ ਕਰਕੇ ਆਪਣੇ ਵਿਰੋਧ ਦਾ ਪ੍ਰਗਟਾਵਾ ਕਰ ਸਕਦੇ ਸਨ।
ਅੱਜ ਇਸੇ ਦੇਸ਼ ਦੇ ਲੋਕ ਤੰਤਰ ਨੂੰ ਰ.ਸ.ਸ. ਜਿਸ ਨੂੰ ਰਾਸ਼ਟਰੀ ਸਵੈਮਸੇਵਕ ਸੰਘ ਕਿਹਾ ਜਾਂਦਾ ਹੈ ਤੋਂ ਕਦੇ ਖਤਰਾ ਬਣ ਸਕਦਾ ਹੈ। ਰ.ਸ. ਸ. ਭਾਰਤ ਵਿੱਚ ਫਾਸ਼ੀ ਜਥੇਬੰਦੀ ਦੇ ਤੌਰ ਤੇ ਜਾਣੀ ਜਾਂਦੀ ਹੈ। ਉਸ ਨੇ ਅਮਰੀਕਾ ਵਰਗੇ ਦੇਸ਼ ਵਿੱਚ ਬੜੀ ਤੇਜੀ ਨਾਲ ਪੈਰ ਪਸਾਰਨੇ ਸ਼ੁਰੂ ਕੀਤੇ ਹੋਏੇ ਹਨ। ਅਮਰੀਕਾ ਵਿੱਚ ‘ਪੀਟਰ ਫਰਾਇਡਰਿਕ’ ਨਾਂ ਦੇ ਜਾਣੇ ਜਾਂਦੇ ਇਕ ਅੰਗਰੇਜੀ ਦੇ ਚੇਤੰਨ ਲਿਖਾਰੀ ਨੇ ਅੰਗਰੇਜੀ ਭਾਸ਼ਾ ਵਿੱਚ ਇਕ ਲੰਮਾ ਚੌੜਾ ਲੇਖ ‘‘ਕੈਲੀਫੋਰਨੀਆ ਸਿੱਟੀ ਪਰੈਸ਼ਰਡ ਟੂ ਰੀਨਾਊਂਸ ਹਿੰਦੂ ਸਵੈਮਸੇਵਕ ਸੰਘ ਪਰੇਜ’’ ਲਿੱਖ ਕੇ ਸਥਾਨਕ ਕੈਲੀਫੋਰਨੀਆ ਦੀ ਸਟੇਟ ਤੇ ਸਮੁੱਚੇ ਅਮਰੀਕਾ ਦੀ ਸਰਕਾਰ ਨੂੰ ਅਗਾਊਂ ਚੇਤੰਨ ਕਰਨ ਦੇ ਨਾਲ ਜਾਣਕਾਰੀ ਦੇ ਕੇ ਦੱਸਿਆ ਹੈ ਕਿ ਇਸ ਫਾਸ਼ੀ ਜਾਣੀ ਜਾਂਦੀ ਸੰਸਥਾ ਉਤੇ ਪੂਰੀ ਤਰ੍ਹਾਂ ਨਿਗਾਹ ਰੱਖੀ ਜਾਵੇ। ਕਿਉਂਕਿ ਇਸ ਸੰਸਥਾ ਦੀ ਸਥਾਪਨਾ ਕਰਨ ਵਾਲੇ ਐਮ .ਐਸ. ਗੋਵਾਲਕਰ ਨੇ ਜਦੋਂ ਇਸ ਸੰਸਥਾ ਦੀ ਸਥਾਪਨਾ ਕੀਤੀ ਤਾਂ ਇਸ ਨੇ ਇਕੋ ਇਕ ਏਜੰਡਾ ਰਖਿਆ ਸੀ ਕਿ ਦੇਸ਼ ਨੂੰ ‘‘ਹਿੰਦੂ ਰਾਸ਼ਟਰ’’ ਬਣਾਉਣਾ ਹੈ। ਇਸ ਕੰਮ ਦੀ ਪੂਰਤੀ ਲਈ ਇਹ ਘਿਣਾਉਣੇ ਤੋਂ ਘਿਣਾਉਣਾ ਕੰਮ ਕਰਨ ਤੋਂ ਗੁਰੇਜ ਨਹੀਂ ਕਰਦੀ। ਦੇਸ਼ ਦੀ ਅਜਾਦੀ ਤੋਂ ਬਾਅਦ ਇਸ ਦਾ ਸਭ ਤੋਂ ਪਹਿਲਾ ਤੇ ਵੱਡਾ ਹਮਲਾ ਦੇਸ਼ ਦੇ ਰਾਸ਼ਟਰ ਪਿਤਾ ‘‘ਮਹਾਤਮਾ ਗਾਂਧੀ’’ ਨੂੁੰ ਕਤਲ ਕਰਨ ਵਾਲਾ ਕਾਲਾ ਕਾਰਾ ਕਰਕੇ ਕੀਤਾ ਸੀ। ਜਿਸ ਦਾ ਕਾਤਲ ਨਥੂ ਰਾਮ ਗੋਡਸਾ ਸੀ ਜੋ ਕਿ ਇਸੇ ਕੱਟੜ ਰ.ਸ.ਸ. ਸੰਸਥਾ ਦਾ ਆਗੂ ਸੀ। ਇਸ ਪਾਰਟੀ ਦਾ ਦੇਸ਼ ਦੀ ਅਜਾਦੀ ਦੇ ਇਤਿਹਾਸ ਵਿੱਚ ਭਾਵੇਂ ਸਿਫਰ ਨਾਂ ਦਾ ਯੋਗਦਾਨ ਹੈ। ਇਸ ਸੰਸਥਾ ਕੋਲ ਨਿਸ਼ਾਨੀ ਦੇਣ ਨੂੰ ਇਕ ਵੀ ਇਨਕਲਾਬੀ ਯੋਧਾ ਨਹੀਂ ਹੈ ਜਿਸ ਨੇ ਦੇਸ਼ ਦੀ ਅਜਾਦੀ ਵਿੱਚ ਕੋਈ ਯੋਗਦਾਨ ਪਾਇਆ ਹੋਵੇ। ਇਸ ਦੇ ਬਾਵਜੂਦ ਅੱਜ ਕੱਲ ਇਹ ਜਥੇਬੰਦੀ ਤੇ ਉਸ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਗੱਲੀਂ ਬਾਤੀਂ ਆਪਣੇ ਆਪ ਨੂੰ ਦੇਸ਼ ਦੀ ਸਭ ਤੋਂ ਮਹਾਨ ਦੇਸ਼ ਭਗਤ ਜਥੇਬੰਦੀ ਦਸ ਰਹੀ ਹੈ। ਹਾਂ, ਇਸ ਜਥੇਬੰਦੀ ਕੋਲ ਇਕ ਅਜਿਹਾ ਅਖੌਤੀ ਇਨਕਲਾਬੀ ਵੀਰਸਾਵਰਕਰ ਜਰੂਰ ਹੈ ਜੋ ਗਲਤੀ ਨਾਲ ਸ਼ਹੀਦ ਭਗਤ ਸਿੰਘ ਨਾਲ ਗਿ੍ਰਫਤਾਰ ਤਾਂ ਜਰੂਰ ਹੋਇਆ ਸੀ ਪਰ ਇਕ ਮਹੀਨੇ ਵਿੱਚ ਅੰਗਰੇਜਾਂ ਕੋਲੋਂ ਚਾਰ ਵਾਰ ਮੁਆਫੀਨਾਮੇ ਲਿਖ ਕੇ ਇਹ ਕਹਿ ਕੇ ਜੇਲ੍ਹ ਵਿੱਚੋਂ ਰਿਹਾ ਹੋਇਆ ਸੀ ਕਿ ਉਸ ਦਾ ਦੇਸ਼ ਦੀ ਅਜਾਦੀ ਨਾਲ ਕਿਸੇ ਤਰ੍ਹਾਂ ਦਾ ਕੋਈ ਵਾਹ ਵਾਸਤਾ ਨਹੀਂ, ਉਹ ਤਾਂ ਅੰਗਰੇਜਾਂ ਦਾ ਭਗਤ ਹੈ। ਪਰ ਦੇਸ਼ ਦੀ ਭਾਰਤੀ ਜੰਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਅਖੌਤੀ ਇਨਕਲਾਬੀ ਬਣਾਏ ਗਏ ਵੀਰਸਾਵਰਕਰ ਨੂੰ ਸਰਬੋਤਮ ਅਵਾਰਡ ਨਾਲ ਸਨਮਾਨ ਦੇ ਚੁੱਕੀ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਪਾਰਟੀ ਦੇ ਅਨੇਕਾਂ ਲੀਡਰਾਂ ਦੇ ਨਾਂ ਤਾਂ ਮਿਲ ਸਕਦੇ ਹਨ ਜਿਨਾਂ ਨੇ ਦੇਸ਼ ਦੀ ਅਜਾਦੀ ਲਈ ਲੜਾਈ ਲੜ੍ਹ ਰਹੇ ਅਨੇਕਾਂ ਦੇਸ਼ ਭਗਤਾਂ ਨੂੰ ਅੰਗਰੇਜਾਂ ਦੀ ਮੁੱਖਬਰੀ ਕਰਕੇ ਉਨਾਂ ਨੂੰ ਫੜਾਇਆ ਜਰੂਰ ਸੀ।
ਉਨ੍ਹਾਂ ਵਿੱਚ ਇਸੇ ਪਾਰਟੀ ਦਾ ਇਕ ਉਹ ਆਗੂ ਵੀ ਸ਼ਾਮਲ ਹੈ ਜੋ ਭਾਵੇਂ ਹੁਣ ਉਹ ਇਸ ਸਮੇਂ ਸੰਸਾਰ ਵਿੱਚ ਤਾਂ ਨਹੀਂ ਰਿਹਾ ਪਰ ਉਹ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁੱਦੇ ਦਾ ਅਨੰਦ ਜਰੂਰ ਮਾਣ ਚੁੱਕਾ ਹੈ। ਭਾਰਤ ਵਿੱਚ ਇਸ ਸਮੇਂ ਰ.ਸ.ਸ. ਹੀ ਰਾਜ ਕਰ ਰਹੀ ਹੈ ਜਿਸ ਨੇ ਬੁਰਕਾ ਜਰੂਰ ਭਾਰਤੀ ਜੰਨਤਾ ਪਾਰਟੀ ਦਾ ਪਹਿਨ ਰੱਖਿਆ ਹੈ।
ਇਹ ਪਾਰਟੀ ਘੱਟ ਗਿਣਤੀਆਂ ਸਿੱਖਾਂ, ਮੁਸਲਮਾਨਾਂ, ਈਸਾਈਆਂ ਆਦਿ ਅਤੇ ਦਲਿਤਾਂ ਦੀ ਕੱਟੜ ਦੁਸ਼ਮਣ ਹੈ ਅਤੇ ਉਨ੍ਹਾਂ ਦੀ ਕਾਤਲ ਦੇ ਤੌਰ ’ਤੇ ਜਾਣੀ ਜਾਂਦੀ ਹੈ। ਦੇਸ਼ ਦਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜਦੋਂ ਗੁਜਰਾਤ ਦਾ ਮੁੱਖ ਮੰਤਰੀ ਹੁੰਦਾ ਸੀ। ਉਸ ਦੇ ਰਾਜ ਕਾਲ ਵਿੱਚ ਸੰਨ 2002 ਵਿੱਚ ਗੁਜਰਾਤ ਵਿੱਚ ਦੰਗੇ ਹੋਏ ਸਨ ਤਾਂ ਇਸੇ ਮੋਦੀ ਨੂੰ ਮੁਸਲਮਾਨਾਂ ਦਾ ਕਾਤਲ ਗਰਦਾਨਿਆ ਗਿਆ ਸੀ ਇਸੇ ਕਰਕੇ ਅਮਰੀਕਾ ਦੀ ਸਰਕਾਰ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਮਰੀਕਾ ਵਿੱਚ ਦਾਖਲ ਹੋਣ ਤੇ ਪਾਬੰਦੀ ਲਗਾਈ ਹੋਈ ਸੀ। ਅਮਰੀਕਾ ਵਿੱਚ ‘‘ਹਿੰਦੂ ਸਵੈਮਸੇਵਕ ਸੰਘ’’ ਜੋ ਰ.ਸ.ਸ. ਦੀ ਅੰਤਰਰਾਸ਼ਟਰੀ ਜਥੇਬੰਦੀ ਹੈ ਵਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਬਾਰੇ ਜਾਣਕਾਰੀ ਦੇਣ ਤੋਂ ਪਹਿਲਾਂ ਇਹ ਜਰੂਰੀ ਸੀ ਇਸ ਦੀਆਂ ਦਰਿੰਦਗੀ ਭਰੀਆਂ ਕੀਤੀਆਂ ਗਈਆਂ ਕਾਰਵਾਈਆਂ ਬਾਰੇ ਅਮਰੀਕਾ ਦੇ ਲੋਕਾਂ ਦੇ ਨਾਲ ਵਿਸ਼ੇਸ਼ ਕਰਕੇ ਭਾਰਤੀ ਮੂਲ ਦੇ ਰਹਿ ਰਹੇ ਲੋਕਾਂ ਨੂੰ ਜਾਣਕਾਰੀ ਦੇਣਾ ਜਰੂਰੀ ਸੀ। ਇਸ ਲੇਖ ਦੇ ਲੇਖਕ ਨੂੰ ਰ.ਸ.ਸ. ਦੇ ਇਕ ਸਕੂਲ ਜਿਹੜਾ ਕਿ ਪੰਜਾਬ ਦੀ ਸਰਕਾਰ ਵਲੋਂ ਮਾਨਤਾ ਪ੍ਰਾਪਤ ਸਕੂਲ ਸੀ ਇਸ ਵਿੱਚ 35 ਵਰ੍ਹੇ ਦੇ ਕਰੀਬ ਦੀ ਨੌਕਰੀ ਦੌਰਾਨ ਸੰਤਾਪ ਹੰਢਾਉਣ ਦਾ ਮੌਕਾ ਮਿਲਿਆ ਸੀ।
ਇਸ ਪਾਰਟੀ ਦੇ ਬਹੁਤੇ ਆਗੂ ਸਿਖਰਾਂ ਦੇ ਭਿ੍ਰਸ਼ਟ ਹਨ। ਇਸੇ ਤਰ੍ਹਾਂ ਇਸ ਸਕੂਲ ਦਾ ਮੁੱਖੀ ਭਾਵੇਂ ਰ.ਸ.ਸ.ਦਾ ਸ਼ਹਿਰੀ ਸੰਚਾਲਕ ਸੀ। ਇਸ ਲੇਖ ਦੇ ਲੇਖਕ ਨੂੰ ਇਹ ਵੀ ਯਾਦ ਹੈ ਕਿ ਅੱਜ ਤੋਂ ਚਾਲੀ ਵਰ੍ਹੇ ਪਹਿਲਾਂ ਇਸੇ ਸਕੂਲ ਮੁੱਖੀ ਨੇ ਸਕੂਲ ਦੇ ਇਕ ਅਧਿਆਪਕ ਨੂੰ ਅਮਰੀਕਾ ਵਿੱਚ ਰ.ਸ. ਸ.ਦਾ ਪ੍ਰਚਾਰ ਕਰਨ ਲਈ ਭੇਜਿਆ ਸੀ ਜੋ ਹੁਣ ਤਕ ਵੀ ਨਿਰੰਤਰ ਅਮਰੀਕਾ ਵਿੱਚ ਗੱਤੀ ਵਿੱਧੀਆਂ ਕਰਦਾ ਆ ਰਿਹਾ ਹੈ। ਪਤਾ ਨਹੀਂ ਭਾਰਤ ਦੀ ਰ.ਸ.ਸ. ਜਥੇਬੰਦੀ ਨੇ ਕਿੰਨੇ ਹੋਰ ਅਜਿਹੇ ਪ੍ਰਚਾਰਕ ਅਮਰੀਕਾ ਵਿੱਚ ਤਿਆਰ ਕਰਕੇ ਭੇਜ ਰੱਖੇ ਹਨ ਜੋ ਆਪਣੇ ਮਿਸ਼ਨ ਵਿੱਚ ਹੁਣ ਤਕ ਜੁੱਟੇ ਹੋਏ ਹੋਣਗੇ। ਇਸ ਸੰਸਥਾ ਦਾ ਨਿਸ਼ਾਨਾ ਹੈ ਕਿ ਦੇਸ਼ ਵਿਚਲੇ ਹਿੰਦੂਆਂ ਤੋਂ ਬਿਨਾ ਹੋਰ ਧਰਮਾਂ ਨੂੰ ਖਤਮ ਕੀਤਾ ਜਾਵੇ ਜਿਵੇਂ ਇਹ ਭਾਰਤ ਵਿੱਚ ਬੋਧੀ, ਜੈਨੀ ਆਦਿ ਕਈ ਧਰਮਾਂ ਨੂੰ ਖਤਮ ਕਰ ਚੁੱਕੇ ਹਨ। ਪਿਛਲੇ ਕਾਫੀ ਸਮੇਂ ਤੋਂ ਇਸ ਨੇ ਸਿੱਖ ਧਰਮ ਜਿਹੜਾ ਕਿ ਨਵੀਨਤਮ ਤੇ ਵਿਗਿਆਨਕ ਕਦਰਾਂ ਕੀਮਤਾਂ ਰੱਖਣ ਵਾਲਾ ਧਰਮ ਹੈ ਅਤੇ ਗੁਰੁੂ ਸਾਹਿਬਾਨ ਦੇ ਫਲ਼ਸਫੇ ਮੁਤਾਬਿਕ ਹਿੰਦੂਆਂ ਦੇ ਕਰਮਕਾਂਡਾਂ, ਵਹਿਮਾਂ ਭਰਮਾਂ, ਜਾਤਾਂ ਪਾਤਾਂ ਵਿੱਚ ਯਕੀਨ ਨਹੀਂ ਰੱਖਦਾ। ਇਹ ਸਿੱਖ ਧਰਮ ਰ.ਸ.ਸ. ਵਾਲਿਆਂ ਦੀਆਂ ਅੱਖਾਂ ਅੱਗੇ ਰੜੱਕਦਾ ਆ ਰਿਹਾ ਹੈ ਇਸ ਨੂੰ ਖਤਮ ਕਰਨ ਲਈ ਇਸ ਨੇ ਪੰਜਾਬ ਵਿੱਚ ਲਾਲਚੀ ਕਿਸਮ ਦੇ ਸਿੱਖਾਂ ਦੇ ਆਗੂ ਬਾਦਲਾਂ ਦੀ ਚੋਣ ਕੀਤੀ ਜਿਨਾਂ ਨੇ ਪੰਜਾਬ ਵਿੱਚ ਲਗਭਗ ਪੱਚੀ ਵਰ੍ਹੇ ਰਾਜ ਕੀਤਾ ਭਾਰਤੀ ਜਨਤਾ ਪਾਰਟੀ ਇਸ ਰਾਜ ਵਿੱਚ ਭਾਗੀਧਾਰ ਦੇ ਤੌਰਤੇ ਸ਼ਾਮਲ ਰਹੀ ਸੀ ਜਿਸ ਨੇ ਅੰਦਰ ਵੜ੍ਹ ਕੇ ਪੰਜਾਬ ਵਿੱਚ ਪੰਜਾਬੀ ਭਾਸ਼ਾ ਨੁੂੰ ਇਕ ਤਰਾਂ ਨਾਲ ਖਤਮ ਕਰ ਕੇ ਸੀ. ਬੀ. ਐਸ. ਈ. ਵਰਗੇ ਕਈ ਕੇਂਦਰੀ ਸਕੂਲ ਪੰਜਾਬ ਵਿੱਚ ਲਿਆਂਦੇ ਜਿਨਾਂ ਵਿੱਚ ਪੜ੍ਹਾਇਆ ਜਾਣ ਵਾਲਾ ਪਾਠ ਕਰਮ ਰ.ਸ.ਸ.ਦੇ ਸਿਧਾਂਤਾਂ ਵਾਲਾ ਹੈ।ਉਹ ਸਲੇਬਸ ਸਕੂਲਾਂ ਵਿੱਚ ਪੜਾਉਣ ਦੇ ਨਾਲ ਭਾਰੀ ਗਿਣਤੀ ਵਿੱਚ ਪੰਜਾਬ ਵਾਸੀਆਂ ਦੀ ਮਾਂ ਬੋਲੀ ਪੰਜਾਬੀ ਨੂੰ ਵਿਸਾਰ ਕੇ ਹਿੰਦੀ ਪੜ੍ਹਾਉਣੀ ਸ਼ੁਰੂ ਕਰਕੇ ਪੰਜਾਬ ਨੂੰ ਸਿਰਫ ਨਾਂ ਦਾ ਹੀ ਪੰਜਾਬੀ ਸੁੂਬਾ ਬਣਾ ਕੇ ਰੱਖ ਦਿੱਤਾ। ਇਹ ਹੀ ਨਹੀਂ ਬਾਦਲ ਅਕਾਲੀ ਦੱਲ ਰਾਹੀਂ ਸਿੱਖਾਂ ਦੀ ਧਾਰਮਿਕ ਜਥੇਬੰਦੀ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਸ ਦੇ ਸਕੂਲਾਂ, ਕਾਲਜਾਂ ਤੋਂ ਬਿਨਾ ਗੁਰਦੁਆਰਿਆਂ ਵਿੱਚ ਵੀ ਰ.ਸ.ਸ. ਦਾ ਕੇਡਰ ਭਰਤੀ ਕਰਕੇ ਹਿੰਦੂ ਕਲਚਰ ਲਿਆਉਣਾ ਸ਼ੁਰੂ ਕਰ ਦਿੱਤਾ। ਅੱਜ ਸ਼੍ਰੋਮਣੀ ਕਮੇਟੀ ਦੇ ਸਕੂਲਾਂ ਕਾਲਜਾਂ ਇਥੋਂ ਤੱਕ ਕਈ ਰਾਗੀਆਂ, ਪ੍ਰਚਾਰਕਾਂ, ਗ੍ਰੰਥੀਆਂ ਵਲੋਂ ਹਿੰਦੂ ਧਰਮ ਵਾਲੇ ਅੰਧ ਵਿਸ਼ਵਾਸ਼ਾਂ, ਕਰਮਕਾਂਡਾਂ, ਵਹਿਮਾਂ ਭਰਮਾਂ ਦਾ ਸ਼ਰੇਆਮ ਪਰਚਾਰ ਕੀਤਾ ਜਾ ਰਿਹਾ ਹੈ। ਸਿੱਖ ਜਗਤ ਵਿੱਚ ਤਾਂ ਇਹ ਵੀ ਚਰਚਾ ਹੈ ਕਿ ਸਿੱਖਾਂ ਦੇ ਮਹਾਨ ਤਖਤਾਂ ਦੇ ਜਥੇਦਾਰ ਵੀ ਇਨ੍ਹਾਂ ਨੇ ਬਾਦਲਾਂ ਰਾਹੀਂ ਅੰਦਰ ਵਾੜ ਰੱਖੇ ਹਨ ਜੋ ਸਿੱਖ ਗੁਰੁੂ ਸਾਹਿਬਾਨ ਦੇ ਫਲ਼ਸਫੇ ਦੇ ਉਲੱਟ ਹਿੰਦੂ ਧਰਮ ਦਾ ਪ੍ਰਚਾਰ ਕਰ ਰਹੇ ਹਨ। ਸਿੱਖ ਧਰਮ ਦੇ ਉਲਟ ਹਿੰਦੂ ਰਹੁ ਰੀਤਾਂ ਦਾ ਪ੍ਰਚਾਰ ਕਰਨ ਹਿੱਤ ਇਨ੍ਹਾਂ ਵਲੋਂ ਰਾਸ਼ਟਰੀ ਸਿੱਖ ਸੰਗਤ ਦੀ ਸਥਾਪਤੀ ਕਰਨੀ ਤਾਂ ਜੱਗ ਜਾਹਰ ਹੋ ਚੁੱਕੀ ਹੈ। ਇਸ ਵੇਲੇ ਸਿੱਖ ਧਰਮ ਵਿੱਚ ਸਿੱਖਾਂ ਦੀ ਇਹ ਹਾਲਤ ਬਣਾ ਦਿੱਤੀ ਹੈ ਕਿ ਉਹ ਇਕ ਦੂਜੇ ਨੂੰ ਇਸ ਤਰਾਂ੍ਹ ਸ਼ਕੀ ਨਿਗਾਹ ਦੇ ਤੌਰ ’ਤੇ ਵੇਖ ਰਹੇ ਹਨ ਕਿ ਕਿਧਰੇ ਇਹ ਰ.ਸ.ਸ. ਦਾ ਸਿੱਖ ਤਾਂ ਨਹੀਂ! ਕਿਉਂਕਿ ਰ.ਸ.ਸ. ਦੇ ਬਣਾਵਟੀ ਸਿੱਖ ਆਪਣੇ ਆਪ ਨੂੰ ਇੰਝ ਦਾ ਪ੍ਰਭਾਵ ਦਿਖਾ ਰਹੇ ਹਨ ਜਿਵੇਂ ਕਿ ਉਹ ਹੀ ਅਸਲ ਸਿੱਖ ਹੋਣ। ਇਸ ਤਰਾਂ ਦੀ ਬੇਗਾਨਗੀ ਉਨਾਂ ਨੇ ਸਿੱਖ ਭਾਈਚਾਰੇ ਵਿੱਚ ਪੈਦਾ ਕਰ ਦਿੱਤੀ ਹੈ। ਪੰਜਾਬੀ ਦੇ ਇਕ ਸਿੱਖ ਲ਼ਿਖਾਰੀ ਨੇ ਲੱਗਭੱਗ ਡੇਢ ਦਹਾਕਾ ਪਹਿਲਾਂ ਇਕ ਪੁਸਤਕ ‘‘ਸਿੱਖ ਧਰਮ ਵੀ ਰ.ਸ.ਸ. ਨੇ ਨਿੱਗਲਿਆ’’ ਲਿਖ ਕੇ ਸਿੱਖ ਆਗੂਆਂ ਨੂੰ ਚੁਕੰਨੇ ਕਰ ਦਿੱਤਾ ਸੀ, ਪਰ ਸਾਡੀ ਬਾਦਲ ਲੀਡਰਸ਼ਿਪ ਸਮੇਤ ਸ਼੍ਰੌਮਣੀ ਕਮੇਟੀ ਇੰਨੀ ਲਾਲਚੀ ਤੇ ਸੁਆਰਥੀ ਹੋ ਚੁਕੀ ਹੈ ਕਿ ਉਹ ਇਸ ਪਖੋਂ ਅਵੇਸਲੀ ਰਹੀ ਤੇ ਏਡੇ ਵੱਡੇ ਮੁੱਦੇ ਤੇ ਆਪਣੀਆਂ ਅੱਖਾਂ ਮੀਟੀ ਬੈਠੀ ਰਹੀ ਕਿ ਅੱਜ ਸਿੱਖ ਕੌਮ ਨੂੰ ਇਸ ਨਾਜੁਕ ਮੋੜ ਤੇ ਲਿਆ ਕੇ ਖੜ੍ਹਾ ਕਰ ਦਿੱਤਾ ਤੇ ਇੰਝ ਅਨੁਭਵ ਹੋਣ ਲਗ ਪਿਆ ਕਿ ਰ.ਸ.ਸ. ਅੱਜ ਵੀ ਸਿੱਖ ਧਰਮ ਤੇ ਕਾਬਜ ਹੋਈ ਕਿ ਕੱਲ ਵੀ।
ਭਲਾ ਹੋਵੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿੰਨਾ ਨੇ ਕਿਸਾਨ ਵਿਰੁੱਧੀ ਤਿੰਨ ਕਾਲੇ ਕਾਨੁੂੰਨ ਜਬਰੀ ਉਨ੍ਹਾਂ ਤੇ ਮੜ ਦਿੱਤੇ। ਜਿਸ ਤਹਿਤ ਪੰਜਾਬ ਦੇ ਕਿਸਾਨਾਂ ਦੀਆਂ ਜਮੀਨਾਂ ਜਿਹੜੀਆਂ ਉਨ੍ਹਾਂ ਨੂੰ ਸਿੱਖਾਂ ਦੇ ਪਹਿਲੇ ਬੇਤਾਜ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਨੇ ਰਜਵਾੜਿਆਂ ਕੋਲੋਂ ਖੋਹ ਕੇ ਸਿੱਖ ਮੁਜਾਰਿਆਂ ਨੂੰ ਦੇ ਕੇ ਉਨ੍ਹਾਂ ਨੂੰ ਜਮੀਨਾਂ ਦੇ ਮਾਲਕ ਬਣਾਇਆ ਸੀ, ਉਨ੍ਹਾਂ ਦੀ ਜਮੀਨ ਖੋਹ ਕੇ ਇਹ ਮੋਦੀ ਆਪਣੇ ਦੋ ਗੁਜਰਾਤੀ ਕਾਰਪੋਰੇਟ ਮਿੱਤਰਾਂ ਨੂੁੰ ਦੇ ਕੇ ਮੁੜ੍ਹ ਕਿਸਾਨਾਂ ਨੂੰ ਮਾਲਕਾਂ ਤੋਂ ਮੁਜਾਰੇ ਬਣਾ ਰਿਹਾ ਸੀ। ਪੰਜਾਬ ਦੇ ਕਿਸਾਨਾਂ ਨੇ ਸਾਰੇ ਭਾਰਤ ਦੇ ਕਿਸਾਨਾਂ ਨੂੁੰ ਇਕ ਮੁੱਠ ਕਰਕੇ 384 ਦਿਨ ਤਕ ਬੜੀ ਕਠਨ ਤੇ ਮੁਸਕਲਾਂ ਭਰੇ ਹਾਲਤਾਂ ਵਿੱਚ ਘਰੋਂ ਬੇ-ਘਰ ਹੋ ਕੇ ਦਿੱਲੀ ਦੇ ਬਾਰਡਰਾਂ ਤੇ ਬਹਿ ਕੇ ਅਜਿਹੀ ਸ਼ਾਨਦਾਰ ਲੜਾਈ ਲੜੀ ਸੀ ਜਿਸ ਵਿੱਚ ਉਨਾਂ ਨੇ ਇਕ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਜਿਹੀ ਹਾਲਤ ਬਣਾ ਦਿੱਤੀ ਕਿ ਉਸ ਨੂੰ ਮਜਬੂਰ ਹੋ ਕੇ ਬਿਨਾ ਸ਼ਰਤ ਕਿਸਾਨ ਵਿਰੋਧੀ ਤਿੰਨੇ ਕਾਲੇ ਕਾਨੂੰਨ ਵਾਪਿਸ ਲੈਣੇ ਪਏ। ਅੰਤ ਸਾਰੇ ਭਾਰਤ ਦੇ ਕਿਸਾਨ ਜਿੱਤ ਦੇ ਡੰਕੇ ਵਜਾਉਂਦੇ ਆਪਣੇ ਆਪਣੇ ਘਰਾਂ ਨੂੰ ਪਰਤੇ ਸਨ। ਦੂਸਰੀ ਜਿੱਤ ਜਿਹੜੀ ਇਸ ਸੰਘਰਸ਼ ਵਿੱਚ ਕਿਸਾਨਾਂ ਨੇ ਹਾਸਲ ਕੀਤੀ ਉਹ ਇਹ ਸੀ ਕਿ ਉਨਾਂ ਨੇ ਆਪਣੇ ਸੰਘਰਸ਼ ਦੇ ਦੌਰਾਨ ਕਿਸਾਨਾਂ ਸਮੇਤ ਬੜੀ ਵੱਡੀ ਗਿਣਤੀ ਵਿੱਚ ਕਿਸਾਨਾਂ ਦੀ ਮਦਦ ਲਈ ਆਏ ਭਿੰਨ ਭਿੰਨ ਵਰਗਾਂ ਨੂੰ ਸਿਆਸੀ ਤੌਰ ’ਤੇ ਇੰਨਾ ਜਾਗਿ੍ਰਤ ਕਰ ਦਿੱਤਾ ਕਿ ਦੇਸ਼ ਦੀਆਂ ਸਾਰੀਆਂ ਰਵਾਇਤੀ ਪਾਰਟੀਆਂ ਨੂੰ ਦੇਸ ਦੀ ਸਿਆਸਤ ਵਿੱਚੋਂ ਚਲਦਾ ਕੀਤਾ ਜਾਵੇ। ਇਸ ਮੰਤਵ ਵਿੱਚ ਉਨ੍ਹਾਂ ਨੇ ਪੰਜਾਬ ਵਿੱਚ ਸਫਲ ਹੋ ਕੇ ਇਹ ਸਾਬਤ ਕਰ ਦਿੱਤਾ ਕਿ ਰ.ਸ.ਸ. ਲਈ ਸਿੱਖ ਧਰਮ ਨੂੰ ਖਤਮ ਕਰਨਾ ਐਡਾ ਸੌਖਾ ਕਾਰਜ ਨਹੀਂ ਹੈ। ਪੰਜਾਬ ਦੇ ਲੋਕਾਂ ਨੇ ਸਿੱਖਾਂ ਦੀ ਤਰਜਮਾਨੀ ਕਰਨ ਵਾਲੇ ਅਖੌਤੀ ਅਕਾਲੀ ਦੱਲ ਬਾਦਲ ਦੱਲ ਜਿਹੜਾ ਭਾਜਪਾ ਦੀ ਤਰਜਮਾਨੀ ਕਰਦਾ ਆ ਰਿਹਾ ਸੀ ਉਸ ਦਾ ਪੰਜਾਬ ਦੀ ਸਿਆਸਤ ਵਿੱਚੋਂ ਮੁਕੰਮਲ ਸਫਾਇਆ ਕਰ ਦਿੱਤਾ ਹੈ। ਇਥੋਂ ਤਕ ਕਿ ਪੰਜਾਬ ਦੇ ਪੰਜ ਵਾਰ ਰਹਿ ਚੁੱਕੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਜਿਨ੍ਹਾਂ ਨੇ ਸਿੱਖ ਸਿਆਸਤ ਕਿਸੇ ਵੀ ਚੰਗੇ ਸਿੱਖ ਆਗੂ ਨੂੰ ਟਿੱਕਣ ਨਹੀਂ ਸੀ ਦਿੱਤਾ ਉਸ ਨੂੰ ਵੀ ਉਸ ਦੀ 95 ਵਰ੍ਹੇ ਦੀ ਉਮਰ ਵਿੱਚ ਪੁੱਤਰ ਸੁਖਬੀਰ ਸਿੰਘ ਬਾਦਲ ਸਮੇਤ ਜਿਸ ਨੂੁੰ ਉਹ ਪੰਜਾਬ ਦਾ ਮੁੱਖ ਮੰਤਰੀ ਤੇ ਅਕਾਲੀ ਦੱਲ ਦਾ ਪ੍ਰਧਾਨ ਬਣਾਈ ਰੱਖਣਾ ਚਾਹੁੰਦਾ ਸੀ ਦੋਹਾਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਲੱਕ ਤੋੜਵੀਂ ਹਾਰ ਦੇ ਕੇ ਉਨਾਂ ਨੂੰ ਘਰ ਬਿਠਾਉਣ ਵਰਗੀ ਹਾਲਤ ਬਣਾ ਕੇ ਰੱਖ ਦਿੱਤੀ ਹੈ।
ਇਸ ਨੇ ਸਿੱਖ ਜਗਤ ਵਿੱਚ ਆਸ ਦੀ ਕਿਰਨ ਜ਼ਰੂਰ ਜਗਾ ਦਿੱਤੀ ਕਿ ਜਲਦੀ ਹੀ ਕੋਈ ਨਾ ਕੋਈ ਸਿੱਖ ਧਰਮ ਤੇ ਸਿੱਖ ਸਿਆਸਤ ਦੀ ਬਣਤਰ ਸੰਸਾਰ ਭਰ ਦੇ ਸਿੱਖ ਆਗੂ ਆਪਣੇ ਵਿਤਕਰੇ ਤੇ ਮੱਤ ਭੇਦ ਭੁਲਾ ਕੇ ਜਰੂਰ ਬਣਾਉਣਗੇ ਤਾਂ ਜੋ ਉਹ ਸਿੱਖ ਕੌਮ ਦੀ ਸੁਚੱਜੇ ਢੰਗ ਨਾਲ ਅਗਵਾਈ ਕਰ ਸਕੇ। ਭਾਵੇਂ ਭਾਜਪਾ ਹਾਲੇ ਵੀ ਯਤਨਸ਼ੀਲ ਹੈ ਤੇ ਉਹ ਸਿੱਖਾਂ ਨੂੰ ਭਰਮਾਉਣ ਵਿੱਚ ਲੱਗੀ ਹੋਈ ਹੈ। ਉਸ ਦਾ ਇਹ ਵਤੀਰਾ ਸਿੱਖਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਤੋਂ ਵੱਧ ਹੋਰ ਕੁਝ ਨਹੀਂ ਹੈ। ਸਿੱਖਾਂ ਨੂੰ ਉਨਾਂ ਦੀਆਂ ਚਾਲਾਂ ਵਿੱਚ ਕਦੇ ਵੀ ਨਹੀਂ ਫਸਣਾ ਚਾਹੀਦਾ। ਕਿਉਂਕਿ ਉਹ ਸਿੱਖ ਧਰਮ ਦਾ ਖਾਤਮਾ ਕਰਕੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਭਾਵਨਾ ਨਾਲ ਕੰਮ ਕਰਦੀ ਆ ਰਹੀ ਹੈ। ਇਸ ਵੇਲੇ ਇਕੋ ਇਕ ਸਿੱਖ ਧਰਮ ਹੈ ਜਿਹੜਾ ਰ.ਸ.ਸ. ਦੀਆਂ ਅੱਖਾਂ ਵਿੱਚ ਰੱੜਕ ਰਿਹਾ ਹੈ। ਜਿਸ ਨੂੁੰ ਸਿੱਖ ਕੌਮ ਪੂੁਰੀ ਤਰਾਂ ਸਮਝ ਚੁੱਕੀ ਹੈ। ਅਮਰੀਕਾ ਦੇ ਇਸ ‘ਪੀਟਰ ਫਰਾਇਡਰਿਕ’ ਨਾਂ ਦੇ ਅੰਗਰੇਜ ਲੇਖਕ ਨੇ ਆਪਣੇ ਲੇਖ ਵਿੱਚ ਲਿਖਿਆ ਹੈ ਕਿ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਦੇ ਨਜਦੀਕ ਇਕ ਉੱਪ ਸ਼ਹਿਰ ਰੋਜਵੈਲ ਵਿਖੇ 17 ਨਵੰਬਰ 2021 ਨੂੰ ਹਿੰਦੂ ਸਵੈਮਸੇਵਕ ਸੰਘ ਵਲੋਂ ਦੀਵਾਲੀ ਵਾਲੇ ਦਿਨ ਇਕ ਸਮਾਗਮ ਕੀਤਾ ਗਿਆ ਸੀ। ਜਿਸ ਵਿੱਚ ਇਸ ਹਿੰਦੂ ਸੰਸਥਾ ਦੀ ਰੱਜ ਕੇ ਪ੍ਰਸੰਸਾ ਕੀਤੀ ਗਈ। ਉਸ ਨੇ ਇਹ ਵੀ ਲਿਖਿਆ ਹੈ ਕਿ ਇਸ ਸਮਾਗਮ ਵਿੱਚ ਰੋਜਵੈਲ ਦੇ ਸਿਟੀ ਮੇਅਰ ਨੇ ਵੀ ਇਸ ਸੰਸਥਾ ਨੁੂੰ ਲੋਹੇ ਵਰਗੀ ਮਜਬੂਤ ਤੇ ਸੱਚ ਦੇ ਮਾਰਗ ਤੇ ਚਲਣ ਵਾਲੀ ਸੰਸਥਾ ਦਸਿਆ ਹੈ। ਉਸ ਲੇਖਕ ਨੇ ਵਿਸ਼ੇਸ਼ ਕਰਕੇ ਇਹ ਵੀ ਜਿਕਰ ਕੀਤਾ ਹੈ ਕਿ ਉਨ੍ਹਾਂ ਨੇ ਦੀਵਾਲੀ ਵਾਲਾ ਦਿਨ ਅਚਾਨਕ ਜਾਂ ਬਿਨਾ ਕਿਸੇ ਸੋਚ ਦੇ ਚੁਣਿਆ ਹੋਇਆ ਨਹੀਂ ਸੀ ਬਲਕਿ ਪੂਰੀ ਯੋਜਨਾ ਤਹਿਤ ਇਹ ਦਿਨ ਰੱਖਿਆ ਗਿਆ ਸੀ ਕਿਉਂਕਿ ਇਸ ਦਿਨ ਨਾਲ ਇਕ ਫਿਰਕੇ ਵਿਸ਼ੇਸ਼ ਕਰਕੇ ਹਿੰਦੂਆਂ ਦੀਆਂ ਭਾਵਨਾਵਾਂ ਇਸ ਤਿਉਹਾਰ ਨਾਲ ਜੁੜ੍ਹੀਆਂ ਹੋਈਆਂ ਹਨ ਉਨਾਂ ਨੂੰ ਵੱਧ ਤੋਂ ਵੱਧ ਇੱਕਠੇ ਕਰਨ ਦੇ ਇਰਾਦੇ ਨਾਲ ਇਸ ਦਿਨ ਨੂੰ ਚੁਣਿਆ ਗਿਆ ਸੀ। ਪੀਟਰ ਫਰਾਇਡਰਿਕ ਨੇ ਹੋਰ ਦਸਿਆ ਕਿ ਇਸ ਸੰਸਥਾ ਵਲੋਂ ਪਿਛਲੇ ਚਾਰ ਮਹੀਨਿਆਂ ਵਿੱਚ ਤਿੰਨ ਵਾਰ ਵੱਖ ਵੱਖ ਥਾਵਾਂ ਤੇ ਇੱਕਠ ਕੀਤੇ ਜਾ ਚੁੱਕੇ ਹਨ ਜਿਸ ਦਾ ਭਾਵ ਇਹ ਹੈ ਕਿ ਇਸ ਸੰਸਥਾ ਵਲੋਂ ਬੜੀ ਤੇਜੀ ਨਾਲ ਆਪਣੇ ਮੰਤਵ ਵੱਲ ਵਧਿਆ ਜਾ ਰਿਹਾ ਹੈ। ਇਹ ਸਮਾਗਮ ਸਿਰਫ ਰੋਜਵੈਲ ਸ਼ਹਿਰ ਤਕ ਹੀ ਸੀਮਤ ਨਹੀਂ ਰਹੇ ਬਲਕਿ ਇਸ ਕਾਊਂਟੀ ਦੇ ਨਾਲ ਨਜਦੀਕ ਦੇ ਹੋਰ ਕਈ ਸ਼ਹਿਰਾਂ ਵਿੱਚ ਇਸ ਕੱਟੜ ਹਿੰਦੂ ਸੰਸਥਾ ਵਲੋਂ ਪ੍ਰੋਗਰਾਮ ਕੀਤੇ ਜਾ ਚੁੱਕੇ ਹਨ। ਜਿਸ ਵਿੱਚ ਉਨਾਂ ਸ਼ਹਿਰਾਂ ਦੇ ਇਕ ਫਿਰਕੇ ਹਿੰਦੂਆਂ ਦੇ ਲੋਕ ਹੀ ਸ਼ਾਮਲ ਨਹੀਂ ਕਰਾਏ ਜਾਂਦੇ ਬਲਕਿ ਹੋਰ ਵੱਖ ਵੱਖ ਧਰਮਾਂ ਦੇ ਲੋਕਾਂ ਤੋਂ ਬਿਨਾ ਕਾਊਂਟੀ ਦੇ ਮੇਅਰ ਅਤੇ ਹੋਰ ਅਧਿਕਾਰੀਆਂ ਨੂੰ ਵੀ ਸ਼ਾਮਲ ਕਰਾਇਆ ਜਾਂਦਾ ਹੈ ਜੋ ਅਣਭੋਲ ਵੱਸ ਸੰਸਥਾ ਵਲੋਂ ਕੀਤੇ ਜਾ ਰਹੇ ਕੰਮਾਂ ਨੂੰ ਬਿਨ ਦੇਖੇ ਜਾਂ ਵਾਚੇ ਸਲਾਹੁੰਦੇ ਹਨ। ਉਸ ਦਾ ਇਹ ਵੀ ਕਹਿਣਾ ਹੈ ਕਿ ਇਸ ਸੰਸਥਾ ਦਾ ਭਾਰਤ ਦੇਸ਼ ਦੀ ਅਜਾਦੀ ਤੋਂ ਬਾਅਦ ਬੜਾ ਹੀ ਘਿ੍ਰਣਕ ਰਵਈਆ ਰਿਹਾ ਹੈ ਜਿਥੇ ਜਿਥੇ ਵੀ ਦੋਹਾਂ ਫਿਰਕਿਆਂ ਹਿੰਦੂਆਂ ਮੁਸਲਮਾਨਾਂ ਵਿੱਚ ਲੜਾਈ ਝਗੜੇ ਜਾਂ ਦੰਗੇ ਫਸਾਦ ਹੋਏ ਹਨ ਇਸ ਸੰਸਥਾ ਰ.ਸ.ਸ.ਦੀ ਉਚੇਚੀ ਭੂੁਮਿਕਾ ਪਿੱਛੇ ਵੇਖੀ ਗਈ ਹੈ। ਇਹ ਮੁਸਲਮਾਨਾਂ, ਈਸਾਈਆਂ ਨੂੰ ਦੇਸ਼ ਵਿਰੋਧੀ, ਗਦਾਰ ਹੋਣ ਆਦਿ ਦੇ ਕਈ ਪ੍ਰਕਾਰ ਦੇ ਦੋਸ਼ ਲਗਾਉਂਦੀ ਆ ਰਹੀ ਹੈ। ਲੇਖਕ ਦਾ ਇਹ ਵੀ ਮੰਨਣਾ ਹੈ ਕਿ ਅਮਰੀਕਾ ਵਿੱਚ ਕੰਮ ਕਰ ਰਹੀ ਹਿੰਦੂਆਂ ਦੀ ਇਸ ਅੰਤਰਰਾਸ਼ਟਰੀ ਸੰਸਥਾ ‘ਹਿੰਦੂ ਸਵੈਮਸੇਵਕ ਸੰਘ’ ਨੇ ਰ.ਸ.ਸ.ਦੀ ਪੱਕੀ ਸੋਚ ਦੇ ਧਾਰਨੀ ਸ੍ਰੀ ਨਰਿੰਦਰ ਮੋਦੀ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾਉਣ ਵਿੱਚ ਵੀ ਵਿਸ਼ੇਸ਼ ਤੌਰਤੇ ਭੂੁਮਿਕਾ ਨਿਭਾਈ ਹੈ। ਜਿਸ ਨੂੰ 2002 ਵਿੱਚ ਗੁਜਰਾਤ ਵਿੱਚ ਕਰਾਏ ਦੰਗਿਆਂ ਦਾ ਦੋਸ਼ੀ ਹੋਣ ਕਰਕੇ ‘‘ਗੁਜਰਾਤ ਦੰਗਿਆਂ ਦਾ ਬੁੱਚੜ’’ ਕਿਹਾ ਗਿਆ ਹੈ।ਅਮਰੀਕਾ ਵਿੱਚ ਪਿੱਛਲੇ ਸਮੇਂ ਵਿੱਚ ਡੋਨਾਲਡ ਟਰੰਪ ਦੇ ਰਾਜ ਕਾਲ ਦੇ ਸਮੇਂ ਜਿਹੜੇ ਕਾਲਿਆਂ ਤੇ ਗੋਰਿਆਂ ਵਿਚਕਾਰ ਲਗਾਤਾਰ ਦੰਗੇ ਹੁੰਦੇ ਰਹੇ ਹਨ ਉਨਾਂ ਦੰਗਿਆ ਨੂੰ ਕਰਾਉਣ ਵਿੱਚ ਇਸ ਹਿੰਦੂ ਸੰਸਥਾ ਦੀ ਭੂਮਿਕਾ ਹੋਣ ਦਾ ਸ਼ਕ ਪ੍ਰਗਟ ਕੀਤਾ ਜਾ ਰਿਹਾ ਹੈ ਜਿਵੇਂ ਭਾਰਤ ਵਿੱਚ ਹਿੰਦੂ ਬਹੁ ਗਿਣਤੀ ਵਿੱਚ ਹਨ ਤੇ ਉਹ ਆਪਣੇ ਆਪ ਨੁੂੰ ਦੂਸਰਿਆਂ ਧਰਮਾਂ ਤੋਂ ਉੱਚ ਸਮਝ ਕੇ ਦੂਸਰੇ ਧਰਮਾਂ ਦੇ ਲੋਕਾਂ ਪ੍ਰਤੀ ਨਫਰਤ ਫੈਲਾ ਕੇ ਦੰਗੇ ਕਰਾਉਣ ਦੇ ਸ਼ਾਤਰ ਹਨ।
ਇਸੇ ਤਰ੍ਹਾਂ ਇਨਾਂ ਨੇ ਜਿਵੇਂ ਭਾਰਤ ਵਿੱਚ ਮੋਦੀ ਹਿੰਦੂ ਧਰਮ ਦੇ ਲੋਕਾਂ ਦੀ ਤਰਜਮਾਨੀ ਕਰਦਾ ਹੈ। ਇਹ ਹੀ ਭਾਵਨਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿੱਚ ਭਰੀ ਤੇ ਇਹ ਜਾਣ ਕੇ ਇਹ ਰਾਸ਼ਟਰਪਤੀ ਉਨਾਂ ਦੇ ਮੰਤਵ ਨੂੁੰ ਅਮਰੀਕਾ ਵਿੱਚ ਪੂਰਾ ਕਰ ਸਕਦਾ ਹੈ ਇਸੇ ਕਰਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਦੋਂ ਹਿਊਸਟਨ ਵਿਖੇ ਇਕ ਵਿਸ਼ਾਲ ਇਕੱਠ ਰੱਖਿਆ ਸੀ ਤਾਂ ਉਸ ਸਮਾਗਮ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੂੰ ਉਚੇਚੇ ਤੌਰਤੇ ਬੁਲਾਇਆ ਗਿਆ ਸੀ ।ਉਸ ਮੋਦੀ ਨੇ ਭਾਰਤ ਦੇਸ਼ ਦੇ ਸਾਰੇ ਕਾਇਦੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਉਸ ਭਰੇ ਇਕੱਠ ਵਿੱਚ ਗੱਜ ਵੱਜ ਕੇ ਇਹ ਆਖ ਦਿੱਤਾ ਸੀ ਕਿ ‘‘ਅਗਲੀ ਬਾਰ, ਟਰੰਪ ਸਰਕਾਰ’’। ਇਹ ਨਾਹਰਾ ਉਸ ਨੇ ਅੇੈਂਵੇ ਨਹੀਂ ਸੀ ਦਿੱਤਾ, ਉਹ ਸਮਝਦਾ ਸੀ ਕਿ ਮਿਸਟਰ ਟਰੰਪ ਹੀ ਅਮਰੀਕਾ ਦਾ ਇਕ ਅਜਿਹਾ ਆਗੂ ਹੋ ਸਕਦਾ ਹੈ ਜੋ ਭਾਰਤ ਵਾਂਗ ਅਮਰੀਕਾ ਵਿੱਚ ਬਹੁ ਗਿਣਤੀ ਦੇ ਅੰਗਰੇਜ ਵਰਗ ਦੀ ਤਰਜਮਾਨੀ ਕਰਦਾ ਹੋਇਆ ਉਨਾਂ ਦੇ ਮੰਤਵ ਨੂੰ ਅਮਰੀਕਾ ਵਿੱਚ ਪੂਰਾ ਕਰ ਸਕਦਾ ਹੈ। ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਹਿੰਦੂ ਸਵੈਮਸੇਵਕ ਸੰਘ ਨੇ ਹੀ ਅੰਗਰੇਜਾਂ ਵਿੱਚ ਇਹ ਕਹਿ ਕੇ ਕਾਲਿਆਂ ਤੇ ਗੋਰਿਆਂ ਵਿੱਚ ਨਫਰਤ ਦੇ ਬੀਜ ਬੀਜੇ ਹੋਣ ਕਿ ਚਿੱਟੇ ਅੰਗਰੇਜ ਹੋਰਾਂ ਧਰਮਾਂ ਤੋਂ ਉੱਚੇ ਹਨ। ਪਿਛਲੇ ਸਮੇਂ ਵਿੱਚ ਅਮਰੀਕਾ ਦੇ ਇਕ ਸ਼ਹਿਰ ਜਿਥੇ ਇਕ ਅੰਗਰੇਜ ਪੁਲੀਸ ਕਰਮੀ ਵਲੋਂ ਇਕ ਕਾਲੇ ਨੂੰ ਉਸ ਦੀ ਧੋਣ ਤੇ ਗੋਡਾ ਰੱਖ ਕੇ ਮਾਰ ਦੇਣਾ ਇਹ ਸਾਬਤ ਕਰ ਰਿਹਾ ਹੈ ਕਿ ਜਿਵੇਂ ਉਸ ਅੰਗਰੇਜ ਪੁਲੀਸ ਕਰਮੀ ਦੇ ਮਨ ਵਿੱਚ ਕਾਲਿਆਂ ਪ੍ਰਤੀ ਨਫਰਤ ਦੀ ਭਾਵਨਾ ਭਰੀ ਹੋਈ ਹੋਵੇ ਜੋ ਉਸ ਨਿਹੱਥੇ ਕਾਲੇ ਵਰਗ ਦੇ ਇਸ ਬੰਦੇ ਨੂੁੰ ਮਾਰਨ ਤੇ ਬਜਿੱਦ ਸੀ , ਹਾਲਾਂ ਕਿ ਉਸ ਕਾਲੇ ਮਨੁੱਖ ਵਲੋਂ ਬਾਰ ਬਾਰ ਮਿੰਨਤਾਂ ਵੀ ਕੀਤੀਆਂ ਗਈਆਂ ਕਿ ‘‘ਉਸ ਦਾ ਸਾਹ ਰੁੱਕ ਰਿਹਾ ਹੈ’’।
ਇਸ ਸਭ ਕੁਝ ਦੇ ਬਾਵਜੂਦ ਕਾਲੇ ਮਨੁੱਖ ਨੂੰ ਉਸ ਅੰਗਰੇਜ ਪੁਲੀਸ ਕਰਮੀ ਵਲੋਂ ਨਾ ਛੱਡਣਾ ਸਪਸ਼ਟ ਵਿੱਤਕਰਾ ਕੀਤੇ ਜਾਣ ਦਾ ਅੰਦੇਸ਼ਾ ਵੀ ਜਰੂਰ ਪ੍ਰਗਟਾਅ ਕਰ ਰਿਹਾ ਹੈ। ਭਾਵੇਂ ਹਿੰਦੂ ਸਵੈਮ-ਸੇਵਕ ਸੰਘ ਵਾਲੇ ਹਾਲੇ ਤਕ ਆਪਣੇ ਮੰਤਵ ਵਿੱਚ ਸਫਲ ਨਹੀਂ ਹੋ ਸਕੀ ਕਿਉਂ ਕਿ ਜਦੋਂ ਕਾਲਿਆਂ ਨਾਲ ਅਮਰੀਕਾ ਵਿੱਚ ਲਗਾਤਾਰ ਵਾਪਰ ਰਹੀਆ ਘਟਨਾਵਾਂ ਵਿੱਚ ਵਿਤਕਰਾ ਹੋ ਰਿਹਾ ਸੀ ਤਾਂ ਕਾਲਿਆਂ ਵਲੋਂ ਸਰਕਾਰ ਵਿਰੁੱਧ ਕੀਤੇ ਜਾ ਰਹੇ ਮੁਜਾਹਰਿਆਂ ਵਿੱਚ ਬੜੀ ਵੱਡੀ ਗਿਣਤੀ ਵਿੱਚ ਅੰਗਰੇਜਾਂ ਦਾ ਸ਼ਮੂਲ਼ੀਅਤ ਹੀ ਨਹੀਂ ਬਲਕਿ ਮੋਹਰੀ ਆਗੂ ਬਣ ਕੇ ਉਸ ਵਿੱਚ ਸ਼ਮੂਲੀਅਤ ਕਰਨਾ ਇਹ ਸਾਬਤ ਕਰ ਰਿਹਾ ਸੀ ਕਿ ਉਹ ਚਿੱਟਿਆਂ ਵਿੱਚ ਕਾਲਿਆਂ ਪ੍ਰਤੀ ਨਫਰਤ ਦੀ ਚੰਗਿਆੜੀ ਲਾਉਣ ਵਿੱਚ ਪੂਰੀ ਤਰ੍ਹਾਂ ਸਫਲ ਨਹੀਂ ਹੋ ਰਹੀ। ਇਸੇ ਕਰਕੇ ਅਮਰੀਕਨ ਅੰਗਰੇਜਾਂ ਨੇ ਰੱਲ ਕੇ ਰਾਸ਼ਟਰਪਤੀ ਦੀ ਚੋਣ ਵਿੱਚ ਡੋਨਾਲਡ ਟਰੰਪ ਨੂੰ ਲੱਕ ਤੋੜਵੀਂ ਹਾਰ ਦਿੱਤੀ ਸੀ। ਪਰ ਉਸ ਸਮੇਂ ਜੋ ਰਵਈਆ ਉਸ ਹਾਰੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਖ ਵੱਖ ਥਾਵਾਂ ਤੇ ਲੋਕਾਂ ਨੂੰ ਭੜਕਾ ਕੇ ਦੰਗੇ ਕਰਾਉਣ ਦੇ ਨਾਲ ਇਹ ਕਹਿਣਾ ਕਿ ਉਹ ਰਾਸ਼ਟਰਪਤੀ ਦੇ ਅਹੁੱਦੇ ਨੂੰ ਨਹੀਂ ਛੱਡੇਗਾ, ਉਸ ਵਲੋਂ ਰਾਸ਼ਟਰਪਤੀ ਦੀ ਕੋਠੀ ਖਾਲੀ ਨਾ ਕਰਨਾ ਤੇ ਦੰਗੇ ਕਰਾਉਣੇ ਜਿਸ ਵਿੱਚ ਕਈ ਲੋਕਾਂ ਦੀ ਮੌਤ ਵੀ ਹੋ ਗਈ ਸੀ ਉਸ ਦੀ ਸੋਚ ਵੀ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਾਂਗ ਲੋਕ ਤੰਤਰੀ ਸੋਚ ਨੂੰ ਛੱਡ ਕੇ ਤਾਨਾਸ਼ਾਹ ਸੋਚ ਅਪਣਾਉਣ ਦੀ ਗਵਾਹੀ ਦੇ ਰਹੀ ਸੀ। ਭਾਰਤ ਵਿੱਚ ਕਟੱੜ੍ਹ ਹਿੰਦੂਤਵੀ ਸੋਚ ਭਾਰੂ ਰਹੀ ਹੋਣ ਕਾਰਨ ਸ੍ਰੀ ਨਰਿੰਦਰ ਮੋਦੀ ਤਾਂ ਦੁਬਾਰਾ ਲੋਕ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਕੇ 2019 ਵਿੱਚ ਭਾਰਤ ਦਾ ਪ੍ਰਧਾਨ ਮੰਤਰੀ ਬਣ ਗਿਆ ਸੀ।ਭਾਵੇਂ ਭਾਰਤ ਦੇ ਕੁਝ ਰਾਜਨੀਤਕ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਸਾਰੀ ਈ. ਵੀ. ਐਮ. ਦੀ ਬਦੌਲਤ ਕਰਕੇ ਹੀ ਹੋਇਆ ਹੈ। ਪਰ ਉਹ ਜਿਵੇਂ ਕਿਵੇਂ ਭਾਰਤ ਦਾ ਪ੍ਰਧਾਨ ਮੰਤਰੀ ਤਾਂ ਬਣ ਹੀ ਗਿਆ। ਅਮਰੀਕਾ ਦੇ ਲੋਕ ਇਹ ਵੀ ਜਾਣਦੇ ਹਨ ਕਿ ਕਿਵੇਂ ਟਰੰਪ ਨੇ ਰਾਸ਼ਟਰਪਤੀ ਦੀ ਚੋਣ ਹਾਰਨ ਤੋਂ ਬਾਅਦ ਵੀ ਉਸ ਨੂੰ ਸਵੀਕਾਰ ਨਾ ਕਰਨਾ, ਕੋਠੀ ਛੱਡਣ ਦੀ ਥਾਂ ਤੇ ਲੋਕਾਂ ਨੂੰ ਭੜਕਾ ਕੇ ਦੰਗੇ ਕਰਾਉਣੇ। ਇਹ ਦੱਸ ਰਿਹਾ ਹੈ ਕਿ ਮੋਦੀ ਤੇ ਡੋਨਾਲਡ ਟਰੰਪ ਦੀ ਸੋਚ ਇਕੋ ਜਿਹੀ ਤਾਨਾਸ਼ਾਹਾਂ ਵਰਗੀ ਹੈ। ਉਹ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਦੀ ਮੁੜ੍ਹ ਚੋਣ ਲੜਣ ਲਈ ਕਮਰਕੱਸੇ ਕਰੀ ਬੈਠਾ ਹੈ। ਅਮਰੀਕਾ ਦੀ ਸਰਕਾਰ ਦੇ ਨਾਲ ਕੈਲੀਫੋਰਨੀਆ ਦੀ ਸਟੇਟ ਨੂੰ ਇਸ ਪਖੋਂ ਸੁਚੇਤ ਰਹਿਣ ਦੀ ਜਰੂਰਤ ਹੈ। ਜਿਸ ਤਰਾਂ ਉਨਾਂ ਨੇ ਹਾਲੇ ਤਕ ਵੀ ਉਸ ਲੇਖਕ ਦੀਆਂ ਕਹੀਆਂ ਹੋਈਆਂ ਗੱਲਾਂ ਤੇ ਕੋਈ ਕਾਰਵਾਈ ਕਰਨ ਤੋਂ ਗੁਰੇਜ ਕੀਤਾ ਹੋਇਆ ਹੈ। ਇਹ ਧਾਰੀ ਹੋਈ ਚੁੱਪੀ ਕਿਸੇ ਵੇਲੇ ਦੇਰ ਸਵੇਰ ਨੂੰ ਅਮਰੀਕਾ ਦੇਸ਼ ਤੇ ਭਾਰੀ ਪੈ ਸਕਦੀ ਹੈ। ਇਸ ਤਾਨਾਸ਼ਾਹ ਸੋਚ ਨੂੁੰ ਮੁੱਢ ਤੋਂ ਹੀ ਰੋਕਣ ਦੀ ਜਰੂਰਤ ਹੈ। ਕਿਉਂ ਕਿ ‘ਈਦ ਪਿਛੋਂ ਤੰਬਾ ਫੂਕਣ’ਦਾ ਕੋਈ ਲਾਭ ਨਹੀਂ ਹੁੰਦਾ।