ਅਮਰੀਕਾ ਵਿਚ ਟਰੰਪ ਦਾ ਦਬਦਬਾ ਘਟਿਆ

ਅਮਰੀਕਾ ਵਿਚ ਟਰੰਪ ਦਾ ਦਬਦਬਾ ਘਟਿਆ

ਫਲੋਰਿਡਾ ਦੇ ਗਵਰਨਰ ਬਣੇ ਪਹਿਲੀ ਪਸੰਦ
ਨਿਊਯਾਰਕ : ਅਮਰੀਕਾ ਦੇ ਰਾਸ਼ਟਰਪਤੀ ਰਹਿ ਚੁੱਕੇ ਡੋਨਾਲਡ ਟਰੰਪ ਹੁਣ ਆਪਣੀ ਹੀ ਰਿਪਬਲਿਕਨ ਪਾਰਟੀ ਵਿੱਚ ਹਾਸ਼ੀਏ ’ਤੇ ਜਾ ਰਹੇ ਹਨ। ਰਿਪਬਲਿਕਨ ਪਾਰਟੀ ਵਿੱਚ ਟਰੰਪ ਯੁੱਗ ਦਾ ਅੰਤ ਹੋ ਰਿਹਾ ਹੈ। ਹਾਲ ਹੀ ਵਿੱਚ ਹੋਈਆਂ ਮੱਧਕਾਲੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦੇ ਨਿਰਾਸ਼ਾਜਨਕ ਪ੍ਰਦਰਸ਼ਨ, ਜੁਮਲੇਬਾਜ਼ੀ ਅਤੇ ਕੋਰਟ ਕੇਸ ਵਿਚ ਫਸੇ ਹੋਣ ਦੇ ਕਾਰਨ ਟਰੰਪ ਦੀ ਲੋਕਪ੍ਰਿਯਤਾ ਦਾ ਗਰਾਫ ਅਪਣੀ ਹੀ ਪਾਰਟੀ ਵਿਚ ਰਸਾਤਲ ਵਿਚ ਜਾ ਪੁੱਜਾ ਹੈ। ਇਹ ਅਜਿਹੇ ਸਮੇਂ ’ਤੇ ਹੋਇਆ ਹੈ ਜਦ ਟਰੰਪ ਨੇ ਪਿਛਲੇ ਮਹੀਨੇ ਹੀ 2024 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਹੈ।
ਰਿਪਬਲਿਕਨ ਪਾਰਟੀ ਦੇ ਸੁਪਰੀਮੋ ਬਾਰੇ ਹੋਏ ਸਰਵੇਖਣ ਵਿੱਚ ਹੈਰਾਨੀਜਨਕ ਨਤੀਜੇ ਸਾਹਮਣੇ ਆਏ ਹਨ। ਸਫਾਕ ਯੂਨੀਵਰਸਿਟੀ ਅਤੇ ਯੂਐਸਏ ਟਰੂਡੇ ਦੇ ਇੱਕ ਸਰਵੇਖਣ ਵਿੱਚ 65 ਫੀਸਦੀ ਰਿਪਬਲਿਕਨ ਵੋਟਰਾਂ ਨੇ ਫਲੋਰਿਡਾ ਦੇ ਗਵਰਨਰ ਰੌਨ ਡੀਸੈਂਟਿਸ ਨੂੰ ਟਰੰਪ ਦੇ ਮੁਕਾਬਲੇ ਆਪਣੀ ਪਹਿਲੀ ਪਸੰਦ ਵਜੋਂ ਨਾਮਜ਼ਦ ਕੀਤਾ ਹੈ।
ਸੀਐਨਐਨ ਦੇ ਸਰਵੇਖਣ ਵਿੱਚ ਰਿਪਬਲਿਕਨ ਪਾਰਟੀ ਦੇ 62 ਫੀਸਦੀ ਵੋਟਰਾਂ ਨੇ 2024 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਦੀ ਥਾਂ ਕਿਸੇ ਹੋਰ ਚਿਹਰੇ ਨੂੰ ਉਮੀਦਵਾਰ ਬਣਾਉਣ ਦਾ ਸਮਰਥਨ ਕੀਤਾ ਹੈ।
ਟਰੰਪ ਨੂੰ ਆਪਣੀ ਪਾਰਟੀ ਵਿੱਚ ਲੋਕਪ੍ਰਿਅਤਾ ਵਿੱਚ ਗਿਰਾਵਟ ਦਾ ਇਹ ਦੌਰ ਪਹਿਲੀ ਵਾਰ ਦੇਖਣਾ ਪਿਆ ਹੈ। ਰੌਨ ਡੀਸੈਂਟਿਸ ਆਪਣੀਆਂ ਕੰਜ਼ਰਵੇਟਿਵ ਨੀਤੀਆਂ ਦੇ ਕਾਰਨ ਰਿਪਬਲਿਕਨ ਵੋਟਰਾਂ ਵਿੱਚ ਆਪਣੀ ਪਕੜ ਨੂੰ ਮਜ਼ਬੂਤ ਬਣਾ ਰਹੇ ਹਨ। ਇਸ ਕਾਰਨ 5 ਸਾਲ ਇਕੱਲੇ ਪਾਰਟੀ ’ਤੇ ਰਾਜ ਕਰਨ ਵਾਲਾ ਟਰੰਪ ਹੁਣ ਪੱਛੜ ਰਹੇ ਹਨ।