ਅਮਰੀਕਾ ਪੁੱਜੇ ਸਿੱਖ ਲੀਡਰ ਮਨਜੀਤ ਸਿੰਘ ਜੀ.ਕੇ. ਦਾ ਨਿੱਘਾ ਸਵਾਗਤ

ਅਮਰੀਕਾ ਪੁੱਜੇ ਸਿੱਖ ਲੀਡਰ ਮਨਜੀਤ ਸਿੰਘ ਜੀ.ਕੇ. ਦਾ ਨਿੱਘਾ ਸਵਾਗਤ

ਵਾਸ਼ਿੰਗਟਨ : ਅਮਰੀਕਾ ਪੁੱਜੇ ਭਾਰਤ ਦੇ ਉੱਘੇ ਸਿੱਖ ਆਗੂ ਮਨਜੀਤ ਸਿੰਘ ਜੀ.ਕੇ. ਦਾ ਨਿੱਘਾ ਸਵਾਗਤ ਹੋਇਆ। ਸਿੱਖ ਆਫ਼ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ਵਿੱਚ ਇੱਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਜਾਗੋ ਪਾਰਟੀ ਦੇ ਸੰਸਥਾਪਕ ਜੀ.ਕੇ. ਦਾ ਸਨਮਾਨ ਕੀਤਾ ਗਿਆ।
ਸੈਂਟਰ ਫਾਰ ਸੋਸ਼ਲ ਚੇਂਜ, ਮੈਰੀਲੈਂਡ ’ਚ ਕਰਵਾਏ ਗਏ ਇਸ ਸਵਾਗਤੀ ਸਮਾਗਮ ਵਿਚ ਡੀ.ਐੱਮ.ਵੀ. ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਪ੍ਰਧਾਨ, ਅਹੁਦੇਦਾਰ, ਮੈਂਬਰ ਤੇ ਭਾਈਚਾਰੇ ਦੇ ਪਤਵੰਤੇ ਸੱਜਣਾਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ। ਇਸ ਦੌਰਾਨ ਸਿੱਖ ਮਸਲਿਆਂ ’ਤੇ ਗੰਭੀਰ ਚਰਚਾ ਹੋਈ। ਵਿਸ਼ਵ ਪੱਧਰ ’ਤੇ ਸਿੱਖਾਂ ਦੇ ਦਰਪੇਸ਼ ਮਸਲਿਆਂ ਨੂੰ ਬੜੀ ਗੰਭੀਰਤਾ ਨਾਲ ਵਿਚਾਰਿਆ ਗਿਆ।