ਅਮਰੀਕਾ ਨੇ ਸੀਰੀਆ ’ਚ ਇਰਾਨੀ ਫ਼ੌਜ ਦੇ ਟਿਕਾਣਿਆਂ ’ਤੇ ਹਵਾਈ ਹਮਲੇ ਕੀਤੇ

ਅਮਰੀਕਾ ਨੇ ਸੀਰੀਆ ’ਚ ਇਰਾਨੀ ਫ਼ੌਜ ਦੇ ਟਿਕਾਣਿਆਂ ’ਤੇ ਹਵਾਈ ਹਮਲੇ ਕੀਤੇ

ਵਾਸ਼ਿੰਗਟਨ- ਅਮਰੀਕੀ ਫੌਜ ਨੇ ਪੂਰਬੀ ਸੀਰੀਆ ਵਿਚ ਇਰਾਨ ਦੇ ਰੈਵੋਲਿਊਸ਼ਨਰੀ ਗਾਰਡ ਕੋਰ ਦੇ ਦੋ ਟਿਕਾਣਿਆਂ ‘ਤੇ ਅੱਜ ਤੜਕੇ ਹਵਾਈ ਹਮਲੇ ਕੀਤੇ। ਇਹ ਹਵਾਈ ਹਮਲੇ ਪਿਛਲੇ ਹਫਤੇ ਖੇਤਰ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਅਤੇ ਕਰਮਚਾਰੀਆਂ ‘ਤੇ ਡਰੋਨ ਅਤੇ ਮਿਜ਼ਾਈਲ ਹਮਲਿਆਂ ਦੇ ਜਵਾਬ ਵਿੱਚ ਕੀਤੇ ਗਏ ਸਨ। ਪੈਂਟਾਗਨ ਮੁਤਾਬਕ ਅਮਰੀਕੀ ਹਵਾਈ ਹਮਲੇ ਖੇਤਰ ਵਿੱਚ ਨਾਜ਼ੁਕ ਸੰਤੁਲਨ ਬਣਾਈ ਰੱਖਣ ਲਈ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਦੇ ਦ੍ਰਿੜ ਇਰਾਦੇ ਨੂੰ ਦਰਸਾਉਂਦੇ ਹਨ। ਅਮਰੀਕਾ ਉਸ ‘ਤੇ ਹਮਲਾ ਕਰਨ ਵਾਲੇ ਸ਼ੱਕੀ ਇਰਾਨ ਸਮਰਥਕ ਸਮੂਹਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਸੀ ਤਾਂ ਜੋ ਭਵਿੱਖ ‘ਚ ਅਜਿਹੇ ਹਮਲਿਆਂ ਨੂੰ ਰੋਕਿਆ ਜਾ ਸਕੇ।