ਅਮਰੀਕਾ ਨੇ ਬੇਲਾਰੂਸ ਦੇ 100 ਅਧਿਕਾਰੀਆਂ ਤੇ ਲਗਾਈਆਂ ਵੀਜ਼ਾ ਪਾਬੰਦੀਆਂ

ਅਮਰੀਕਾ ਨੇ ਬੇਲਾਰੂਸ ਦੇ 100 ਅਧਿਕਾਰੀਆਂ ਤੇ ਲਗਾਈਆਂ ਵੀਜ਼ਾ ਪਾਬੰਦੀਆਂ

ਵਾਸ਼ਿੰਗਟਨ – ਅਮਰੀਕਾ ਨੇ 100 ਬੇਲਾਰੂਸੀ ਅਧਿਕਾਰੀਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ‘ਤੇ ਲੋਕਤੰਤਰੀ ਸੰਸਥਾਵਾਂ ਦੀ ਅਣਦੇਖੀ ਕਰਨ ਲਈ ਵੀਜ਼ਾ ਪਾਬੰਦੀਆਂ ਲਗਾ ਦਿੱਤੀਆਂ ਹਨ।
ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ, ‘ਅੱਜ ਅਸੀਂ ਰਾਸ਼ਟਰਪਤੀ ਘੋਸ਼ਣਾ ਦੇ ਅਨੁਸਾਰ, ਬੇਲਾਰੂਸ ਵਿੱਚ ਲੋਕਤੰਤਰੀ ਸੰਸਥਾਵਾਂ ਨੂੰ ਨਜ਼ਰਅੰਦਾਜ਼ ਕਰਨ, ਨੁਕਸਾਨ ਪਹੁੰਚਾਉਣ ਅਤੇ ਲੋਕਤੰਤਰ ਦੇ ਪ੍ਰਸਾਰ ਵਿੱਚ ਰੁਕਾਵਟ ਪਾਉਣ ਵਿੱਚ ਸ਼ਾਮਲ 100 ਅਧਿਕਾਰੀਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ‘ਤੇ ਵੀਜ਼ਾ ਪਾਬੰਦੀਆਂ ਲਗਾਉਣ ਲਈ ਕਦਮ ਚੁੱਕਣ ਦਾ ਐਲਾਨ ਕਰ ਰਹੇ ਹਾਂ।’
ਬਿਆਨ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਲੋਕਾਂ ਵਿੱਚ ਰਾਸ਼ਟਰਪਤੀ ਪ੍ਰਸ਼ਾਸਨ, ਗ੍ਰਹਿ ਮੰਤਰਾਲਾ, ਰਾਜ ਸੁਰੱਖਿਆ ਕਮੇਟੀ (ਕੇ.ਜੀ.ਬੀ.), ਕੇਂਦਰੀ ਚੋਣ ਕਮਿਸ਼ਨ, ਪ੍ਰੌਸੀਕਿਊਟਰ ਜਨਰਲ ਦਾ ਦਫ਼ਤਰ, ਜਾਂਚ ਕਮੇਟੀ ਦਾ ਕੇਂਦਰੀ ਦਫ਼ਤਰ, ਟਰਾਂਸਪੋਰਟ ਅਤੇ ਸੰਚਾਰ ਮੰਤਰਾਲਾ ਅਤੇ ਹੋਰ ਸ਼ਾਮਲ ਹਨ।