ਅਮਰੀਕਾ ਦੇ ਵੱਡੇ ਮੀਡੀਆ ਵਲੋਂ ਸਿੱਖ ਰੈਫਰੈਂਡਮ ਨੂੰ ਅਜ਼ਾਦੀ ਲਈ ਲੜ ਰਹੀਆ ਕੌਮਾਂ ਲਈ ਸ਼ਾਂਤੀਪੂਰਵਕ ਨਿਵੇਕਲਾ ਰਾਹ ਦੱਸਿਆ

ਅਮਰੀਕਾ ਦੇ ਵੱਡੇ ਮੀਡੀਆ ਵਲੋਂ ਸਿੱਖ ਰੈਫਰੈਂਡਮ ਨੂੰ ਅਜ਼ਾਦੀ ਲਈ ਲੜ ਰਹੀਆ ਕੌਮਾਂ ਲਈ ਸ਼ਾਂਤੀਪੂਰਵਕ ਨਿਵੇਕਲਾ ਰਾਹ ਦੱਸਿਆ

ਅਮਰੀਕਾ ਦੇ ਵੱਡੇ ਮੀਡੀਆ ਵਲੋਂ ਸਿੱਖ ਰੈਫਰੈਂਡਮ ਨੂੰ ਅਜ਼ਾਦੀ ਲਈ ਲੜ ਰਹੀਆ ਕੌਮਾਂ ਲਈ ਸ਼ਾਂਤੀਪੂਰਵਕ ਨਿਵੇਕਲਾ ਰਾਹ ਦੱਸਿਆ
ਕੈਨੇਡਾ ਵਿੱਚ ਸਿੱਖਾਂ ਦੇ ਕਤਲੇਆਮ ਦਾ ਇਨਸਾਫ ਲੈਣ ਲਈ ਅਤੇ ਸਿੱਖਾਂ ਦੀ ਅਜ਼ਾਦੀ ਲਈ ਲੜ ਰਹੇ ਸਿੱਖ ਕਾਰਕੰੁਨ ਸ. ਹਰਦੀਪ ਸਿੰਘ ਨਿਝੱਰ ਦੇ ਵਹਿਸ਼ੀਆਨਾ ਕਤਲ ਉਪ੍ਰੰਤ ਭਾਰਤੀ ਏਜੰਟ ਵਲੋਂ ਐਸ ਐਫ ਜੇ ਦੇ ਸ. ਗੁਰਪਤਵੰਤ ਸਿੰਘ ਪਨੂੰ ਦੇ ਕਤਲ ਦੀ ਸਾਜਿਸ਼ ਬੇਨਕਾਬ ਹੋਣ ਤੋਂ ਬਾਅਦ ਦੁਨੀਆ ਦੇ ਵੱਡੇ ਮੀਡੀਏ ਨੇ ਸਿੱਖਾਂ ਦੀ ਅਤੇ ਸਿੱਖਾਂ ਦੀ ਅਜ਼ਾਦੀ ਦੀ ਗੱਲ ਆਪਣੇ ਫਰੰਟ ਪੇਜ਼ਾਂ ਉਪਰ ਕਰਨੀ ਸ਼ੁਰੂ ਕਰ ਦਿੱਤੀ
ਜਿਨਾ ਜਿਨਾ ਵਿੱਚ New York Times, Washington Post, The Globe and Mail, Los Angeles Times, CNN. ALJAZ55RA ਅਤੇ ਭਾਰਤ ਸਮੇਤ ਦੂਨੀਆ ਦੇ ਹੋਰ ਅਨੇਕਾ ਅਖਬਾਰ ਅਤੇ ਇਲੈਕਟਰੋਨਿਕ ਮੀਡੀਆ ਸ਼ਾਮਲ ਹੈ ਇਸ ਸਦੰਰਬ ਵਿੱਚ ਕੈਲੀਫੋਰਨੀਆ ਤੋਂ ਵੱਡੀ ਅਖਬਾਰ Fresno Bee ਨੇ ਆਪਣੇ ਉਪੀਅਨ ਚ ਇਹ ਲਿਖਕੇ ਕੀ ਸਿੱਖ ਰੈਫਰੈਂਡਮ ਅਜਾਦੀ ਲਈ ਲੜ ਰਹੀਆ ਕੌਮਾਂ ਲਈ ਸ਼ਾਤੀਪੂਰਵਕ ਨਿਵੇਕਲਾ ਰਾਹ ਦਸਕੇ ਸਿੱਖਾਂ ਵਲੋਂ ਲੜੀ ਜਾ ਰਹੀ ਲੜਾਈ ਨੂੰ ਇੱਕ ਇਤਹਾਸਕ ਤੌਰ ਉਪਰ ਨਵਾਂ ਰਾਹ ਦੇ ਦਿੱਤਾ ਹੈ
ਕੈਲੀਫੋਰਨੀਆ ਤੋਂ ਅਖਬਾਰ Fresno Bee ਲਿਖਦਾ ਹੈ ਕਿ 28 ਜਨਵਰੀ ਨੂੰ ਕੈਲੀਫੋਰਨੀਆ ਦੇ ਲੋਕ ਇੱਕ ਨਵਾਂ ਸੁਤੰਤਰ ਦੇਸ਼ ਬਣਾਉਣ ਲਈ ਇਤਿਹਾਸਕ ਵੋਟ ਪਾਉਣਗੇ। ਬਹੁਤ ਲੋਕ ਅਮਰੀਕਾ ’ਚ ਇਹ ਪਹਿਲੀ ਵਾਰ ਸੁਣ ਰਹੇ ਹਨ ਕਿ ਵੋਟਾਂ ਨਾਲ ਭਾਰਤ ’ਚ ਇਕ ਨਵਾਂ ਦੇਸ਼ ਬਣੇਗਾ ਕਿਉਂਕਿ 28 ਜਨਵਰੀ ਨੂੰ ਸਨਫਰਾਂਸਿਸਕੋ ’ਚ ਹੋ ਰਹੀਆਂ ਵੋਟਾਂ ’ਚ ਸਿਰਫ਼ ਸਿੱਖ ਹੀ ਵੋਟ ਪਾਉਣਗੇ। ਇਹ ਵੋਟਾਂ ਦੁਨੀਆਂ ਦਾ ਧਿਆਨ ਆਪਣੇ ਵੱਲ ਖਿਚਦੀਆਂ ਹਨ ਕਿਉਂਕਿ ਸਿੱਖ ਇਕ ਸ਼ਾਂਤੀਪੂਰਵਕ ਦੁਨੀਆ ਨੂੰ ਆਪਣਾ ਦੇਸ਼ ਲੈਣ ਦਾ ਨਵਾਂ ਰਸਤਾ ਦਿਖਾ ਰਹੇ ਹਨ। ਬਿਨਾ ਕਿਸੇ ਖੂਨ ਖਰਾਬੇ ਦੇ 28 ਜਨਵਰੀ ਨੂੰ ਹੋ ਰਹੀਆਂ ਸਨਫਰਾਂਸਿਸਕੋ ’ਚ ਵੋਟਾਂ ਤੋਂ ਪਹਿਲਾਂ ਲੰਡਨ, ਜਿਨੀਵਾ, ਰੋਮ, ਟੋਰਾਂਟੋ ਅਤੇ ਵੈਨਕੁਵਰ ’ਚ ਵੱਡੀ ਤਾਦਾਦ ’ਚ ਵੋਟਾਂ ਪੈ ਚੁੱਕੀਆਂ ਹਨ ਅਤੇ ਵੱਡੀ ਗਿਣਤੀ ’ਚ ਸਿੱਖਾਂ ਨੇ ਇਨ੍ਹਾਂ ’ਚ ਭਾਗ ਲਿਆ ਹੈ। ਅਖ਼ਬਾਰ ਅੱਗੇ ਲਿਖਦਾ ਹੈ ਕਿ ਅਮਰੀਕਾ ਬੇਸ ਜਥੇਬੰਦੀ S6J ਵਲੋਂ ਇਹ ਕੰਪੇਨ ਆਰੰਭੀ ਗਈ ਹੈ ਅਤੇ ਸਿੱਖ ਧਰਮ 500 ਸਾਲ ਪੁਰਾਣਾ ਧਰਮ ਹੈ ਅਤੇ ਸਾਰੀ ਦੁਨੀਆ ’ਚ 25 ਮਿਲੀਅਨ ਸਿੱਖ ਹਨ ਜਿਨ੍ਹਾਂ ਦਾ 80% ਪੰਜਾਬ ’ਚ ਰਹਿੰਦਾ ਹੈ ਅਤੇ ਕੈਲੀਫੋਰਨੀਆ ’ਚ ਤਕਰੀਬਨ 250000 ਸਿੱਖ ਹਨ। ਭਾਰਤ ਸਰਕਰ SFJ ਨੂੰ ਭਾਰਤ ’ਚ ਬੈਨ ਕੀਤਾ ਹੋਇਆ ਹੈ। SFJ ਦਾ ਕਹਿਣਾ ਹੈ ਕਿ ਵੋਟਾਂ ਇਕ ਸ਼ਾਂਤੀਪੂਰਵਕ ਬਿਨਾ ਖੂਨ ਖਰਾਬੇ ਦੇ UNO ਦੇ ਚਾਰਟਰ ਹੇਠ ਜਮਹੂਰੀਅਤ ਤਰੀਕਾ ਹੈ ਇਸ ਵਾਸਤੇ S6J ਦੁਨੀਆ ਦੇ ਅਜ਼ਾਦ ਨਿਰਪੱਖ ਲੋਕਾਂ ਦੀ ਮਦਦ ਨਾਲ ਵੋਟਾਂ ਪਵਾਉਂਦਾ ਹੈ ਜੋ ਵੋਟ ਵੇਲੇ ਵੈਲਿਡ ਆਈਡੀ ਦੇਖ ਕੇ ਵੋਟ ਪਵਾਈ ਜਾਂਦੀ ਹੈ। ਸਾਰੀ ਦੁਨੀਆ ’ਚ ਸਿੱਖਾਂ ਦੀਆਂ ਵੋਟਾਂ ਤੋਂ ਬਾਅਦ ਭਾਰਤ ਉਪਰ ਦਬਾਉ ਬਣਾਇਆ ਜਾਵੇਗਾ ਕੀ ਭਾਰਤ ’ਚ ਸਿੱਖਾਂ ਨੂੰ ਆਤਮ ਨਿਰਣੇ ਦਾ ਹੱਕ ਦਿੱਤਾ ਜਾਵੇ।
ਕੈਨੈਡਾ ਦੇ ਪ੍ਰਧਾਨ ਮੰਤਰੀ ਮੁਤਾਬਕ ਭਾਰਤੀ ਏਜੰਟਾਂ ਵਲੋਂ ਸ੍ਰ. ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਭਾਰਤ ਭਾਰਤ-ਕੈਨੇਡਾ ਦੇ ਸਬੰਧ ਕਾਫ਼ੀ ਵਿਗੜ ਗਏ ਹਨ ਅਤੇ ਕੈਨੇਡਾ ’ਚ ਵੋਟਾਂ ਵੀ ਸ਼ਹੀਦ ਹਰਦੀਪ ਸਿੰਘ ਨਿੱਝਰ ਦੇ ਨਾਮ ਹੇਠ ਕਰਾਈਆਂ ਗਈਆਂ ਹਨ ਜਿਸ ਨੂੰ ਕੈਨੇਡਾ ਦੇ ਨਿਰਪੱਖ ਚੋਣਾਂ ਕਰਾਉਣ ਵਾਲੇ ਲੋਕਾਂ ਨੇ ਆਪਣੀ ਨਿਗਰਾਨੀ ਹੇਠ ਕਰਾਇਆ। ਅਖਬਾਰ ਅੱਗੇ ਲਿਖਦਾ ਹੈ ਕਿ ਸਿੱਖਾਂ ਵਲੋਂ ਆਪਣੇ ਵੱਖਰੇ ਦੇਸ਼ ਲਈ ਇਹ ਚੋਣਾਂ ਦਾ ਸ਼ਾਂਤੀਪੂਰਵਕ ਤਰੀਕਾ ਆਪਣੇ ਦੇਸ਼ਾਂ ਲਈ ਲੜ ਰਹੀਆਂ ਕੌਮਾਂ ਨੂੰ ਵੱਖਰਾ ਰਾਹ ਵਿਖਾਏਗਾ।
ਫੋਟੋ ਧੰਨਵਾਦ ਸਾਹਿਤ : ਸੋਸ਼ਲ ਮੀਡੀਆ