ਅਮਰੀਕਾ ਦੇ ਉਘੇ ਸਿੱਖ ਆਗੂ ਸ੍ਰ. ਹਰਭਜਨ ਸਿੰਘ ਦੁਸਾਂਝ ਯੂਨੀਅਨ ਸਿਟੀ ਦੇ ਮੁੜ ਕਮਿਸ਼ਨਰ ਚੁਣੇ ਗਏ

ਅਮਰੀਕਾ ਦੇ ਉਘੇ ਸਿੱਖ ਆਗੂ ਸ੍ਰ. ਹਰਭਜਨ ਸਿੰਘ ਦੁਸਾਂਝ ਯੂਨੀਅਨ ਸਿਟੀ ਦੇ ਮੁੜ ਕਮਿਸ਼ਨਰ ਚੁਣੇ ਗਏ

ਫਰੀਮਾਂਟ/ਕੈਲੀਫੋਰਨੀਆ : ਅਮਰੀਕਾ ਦੇ ਊਘੇ ਸਿੱਖ ਆਗੂ ਯੂਨੀਅਨ ਸਿਟੀ ਦੇ ਮੁੜ ਕਮਿਸ਼ਨਰ ਅਤੇ ਗੁਰਦੁਆਰਾ ਸਾਹਿਬ ਫਰੀਮਾਂਟ ਦੇ ਸਾਬਕਾ ਪ੍ਰਧਾਨ ਸ੍ਰ. ਹਰਭਜਨ ਸਿੰਘ ਦੁਸਾਂਝ ਜੋ ਕਿ ਪਿਛਲੇ ਤਕਰੀਬਨ 10 ਸਾਲ ਤੋਂ ਐਲਾਮੀਡਾ ਕਾਉਂਟੀ ਵਿਚ ਕਮਿਸ਼ਨਰ ਔਨ ਏਜਿੰਗ ਦੇ ਤੌਰ ’ਤੇ ਸੇਵਾਵਾਂ ਨਿਭਾਅ ਰਹੇ ਹਨ।
ਇਨ੍ਹਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਕੇ ਜੂਨੀਅਨ ਸਿਟੀ ਦੀ ਕਾਉਂਸਲ ਨੇ ਇਨ੍ਹਾਂ ਨੂੰ ਜੂਨੀਅਨ ਸਿਟੀ ਦੇ ਸੀਨੀਅਨ ਕਮਿਸ਼ਨ ਵਿਚ ਕਮਿਸ਼ਨਰ ਨਿਯੁਕਤ ਕੀਤਾ ਹੈ ਜੋ ਕੀ 30 ਨਵੰਬਰ,2026 ਤੱਕ ਚਲੇਗਾ ਇਹ ਪੰਜਾਬੀ ਭਾਈਚਾਰੇ ਵਾਸਤੇ ਇਕ ਬਹੁਤ ਮਾਣ ਦੀ ਗੱਲ ਹੈ। ਸ੍ਰ. ਹਰਭਜਨ ਸਿੰਘ ਦੁਸਾਂਝ ਇਨ੍ਹਾਂ ਅਹੁਦਿਆਂ ’ਤੇ ਰਹਿੰਦੇ ਹੋਏ ਸਾਰੇ ਭਾਈਚਾਰਿਆਂ (All communities ) ਦੇ ਸੀਨੀਅਰਜ਼ ਦੀ ਭਲਾਈ ਵਾਸਤੇ ਯਤਨ ਕਰਦੇ ਰਹਿਣਗੇ।
ਯਾਦ ਰਹੇ ਸ੍ਰ. ਹਰਭਜਨ ਸਿੰਘ ਦੁਸਾਂਝ ਪ੍ਰਸਿੱਧ ਪੱਤਰਕਾਰ ਅਕਾਲੀ ਪੱਤ੍ਰਕਾ ਦੇ ਚੀਫ ਐਡੀਟਰ ਤੇ ਸਿੱਖ ਪੰਥ ਦੇ ਜਾਦੂਮਈ ਬੁਲਾਰੇ ਸ੍ਰ. ਅਮਰ ਸਿੰਘ ਦੁਸਾਂਝ ਦੇ ਵੱਡੇ ਸਪੁੱਤਰ ਹਨ। ਸ੍ਰ. ਹਰਭਜਨ ਸਿੰਘ ਦੁਸਾਂਝ ਨੇ ‘ਸਾਡੇ ਲੋਕ’ ਅਖਬਾਰ ਨਾਲ ਗੱਲਬਾਤ ਕਰਦਿਆ ਕਿਹਾ ਕੀ ਸਿੱਖ ਦਾ ਅਸਲ ਮਕਸਦ ਤਾ ਸੇਵਾ ਕਰਨਾ ਹੀ ਹੈ ਚਾਹੇ ਉਹ ਕਿਸੇ ਵੀ ਫੀਲਡ ਵਿੱਚ ਹੋਵੇ ਉਨਾ ਕਿਹਾ ਕੀ ਸਿਟੀ ਨੇ ਭਰੋਸਾ ਕਰਕੇ ਮੁੜ ਮਾਣ ਬਖਸ਼ਿਆ ਹੈ ਤੇ ਮੈਂ ਆਪਣੇ ਵਲੋਂ ਸੇਵਾ ਕਰਨ ਦੀ ਪੂਰੀ ਕੋਸਿਸ਼ ਕਰਾਂਗਾ ਉਨ੍ਹਾਂ ਸਿਟੀ ਅਤੇ ਸਹਿਯੋਗੀਆ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ।