ਅਮਰੀਕਾ ਦੇ ਅੰਤਰਰਾਸ਼ਟਰੀ ਗੀਤਕਾਰ ਸ੍ਰ. ਮੱਖਣ ਲੁਹਾਰ ਦੀ ਨਵੀਂ ਐਲਬਮ ‘ਸਕੇ ਭਰਾਵਾਂ ਵਰਗਾ’ Mtrack Beat ਵਲੋਂ ਰਿਲੀਜ਼, ਕੁਝ ਦਿਨਾ ’ਚ ਦੇਖਣ ਵਾਲਿਆਂ ਦੀ ਗਿਣਤੀ ਲੱਖਾਂ ’ਚ ਪਹੁੰਚੀ

ਅਮਰੀਕਾ ਦੇ ਅੰਤਰਰਾਸ਼ਟਰੀ ਗੀਤਕਾਰ ਸ੍ਰ. ਮੱਖਣ ਲੁਹਾਰ ਦੀ ਨਵੀਂ ਐਲਬਮ ‘ਸਕੇ ਭਰਾਵਾਂ ਵਰਗਾ’ Mtrack Beat ਵਲੋਂ ਰਿਲੀਜ਼, ਕੁਝ ਦਿਨਾ ’ਚ ਦੇਖਣ ਵਾਲਿਆਂ ਦੀ ਗਿਣਤੀ ਲੱਖਾਂ ’ਚ ਪਹੁੰਚੀ

ਕੈਲੀਫੋਰਨੀਆ ਦੀ ਪ੍ਰਸਿੱਧ ਗਾਇਕ ਜੋੜੀ ਸ. ਮੰਗਜੀਤ ਮੰਗਾ ਅਤੇ ਸ. ਤਰਸੇਮ ਅਟਵਾਲ ਵਲੋਂ ਗਾਇਆ ਗੀਤ ਘਰ-ਘਰ ਵੱਜਣ ਲੱਗਾ

ਸੈਕਰਾਮੈਂਟੋ/ਕੈਲੀਫੋਰਨੀਆ : ਅਮਰੀਕਾ ਦੇ ਅੰਤਰਰਾਸ਼ਟਰੀ ਪੰਜਾਬੀ ਦੇ ਮਹਾਨ ਸ਼ਾਇਰ ਜਿਨ੍ਹਾਂ ਦੇ ਗੀਤ ਦੁਨੀਆਂ ਭਰ ਵਿਚ ਵਸਦੇ ਪੰਜਾਬੀਆਂ ਦੇ ਘਰਾਂ ’ਚ ਰੋਜ਼ਾਨਾ ਵੱਜਦੇ ਹਨ ਅਤੇ ਜਿਨ੍ਹਾਂ ਦੇ ਗੀਤ ਤਕਰੀਬਨ ਪੰਜਾਬੀ ਦੇ ਹਰ ਨਾਮਵਰ ਗਾਇਕ ਨੇ ਗਾਏ ਹਨ, ਉਨ੍ਹਾਂ ਦਾ ਗੀਤ ‘ਨਾਗ ਸਾਂਭ ਲੈ ਜੁਲਮਾਂ ਦੇ ਕੋਈ ਕੀਲ ਸਪੇਰਾ ਲੈ ਜਾਓਗਾ ਅਤੇ ਸ਼ਾਹਾਂ ਦੀ ਕੁੜੀਏ ਗਰੀਬ ਦਿੱਤਾ ਮਾਰ ਨੀ ਅਤੇ ਉਨ੍ਹਾਂ ਦੇ ਬਹੁਤ ਸਾਰੇ ਧਾਰਮਿਕ ਗੀਤ ਬੋਲੀਆਂ ਉਹ ਕਿਹੜਾ ਵਿਸ਼ਾ ਹੈ ਜਿਸਨੂੰ ਉਨ੍ਹਾਂ ਨੇ ਨਹੀਂ ਛੂਹਿਆ। ਸ੍ਰ. ਮੱਖਣ ਲੁਹਾਰ ਕਵੀਆਂ ਦੀਆਂ ਸਟੇਜਾਂ ਉਪਰ ਇਕ ਪ੍ਰਸਿੱਧ ਨਾਮਵਰ ਸ਼ਾਇਰ ਵਜੋਂ ਹੁੰਦੇ ਹਨ। ਉਨ੍ਹਾਂ ਦੀ ਇਹ ਨਵੀਂ ਐਲਬਮ ‘ਸਕੇ ਭਰਾਵਾਂ ਵਰਗਾ’ ਵਿਚ ਉਨ੍ਹਾਂ ਨੇ ਇੱਜ਼ਤ ਮਾਣ ਅਣਖ ਉਪਰ ਇਹ ਗੀਤ ਲਿਖਿਆ ਫਿਲਮਾਇਆ ਤੇ ਗਾਇਆ ਹੈ। ਇਸ ਗੀਤ ਨੂੰ ਕੈਲੀਫੋਰਨੀਆ ਦੀ ਪ੍ਰਸਿੱਧ ਲੋਕ ਗਾਇਕ ਜੋੜੀ ਸ੍ਰ. ਮੰਗਜੀਤ ਸਿੰਘ ਮੰਗਾ ਅਤੇ ਸ੍ਰ. ਤਰਸੇਮ ਸਿੰਘ ਅਟਵਾਲ ਵਲੋਂ ਗਾਇਆ ਗਿਆ ਹੈ। ਇਸ ’ਚ ਮਿਊਜਕ 2unty Sahota ਵਲੋਂ ਦਿੱਤਾ ਗਿਆ Video RK 2ansel ਵਲੋਂ ਫਿਲਮਾਈ ਗਈ ਹੈ। ਇਸ ਗੀਤ ਨੂੰ ਭਰਵਾਂ ਹੁਗਾਰਾਂ ਮਿਲ ਰਿਹਾ ਹੈ।