ਅਮਰੀਕਾ ਦੀ ਇੰਡਿਆਨਾ ਸਟੇਟ ’ਚ ਕਰਵਾਇਆ ਗਿਆ ਵਿਸ਼ਾਲ ਖੇਡ ਮੇਲਾ

ਅਮਰੀਕਾ ਦੀ ਇੰਡਿਆਨਾ ਸਟੇਟ ’ਚ ਕਰਵਾਇਆ ਗਿਆ ਵਿਸ਼ਾਲ ਖੇਡ ਮੇਲਾ

ਸਮਾਜ ਸੇਵੀ ਅਵਤਾਰ ਸਿੰਘ ਸਪਰਿੰਗਫੀਲਡ ਨੇ ਆਸਣ ਲਗਾਕੇ ਹਜ਼ਾਰਾਂ ਦਰਸਕਾਂ ਦਾ ਜਿੱਤਿਆ ਦਿਲ

ਇੰਡਿਆਨਾ, (ਸਾਡੇ ਲੋਕ/ ਰਾਜ ਗੋਗਨਾ) : ਬੀਤੇ ਦਿਨ ਅਮਰੀਕਾ ਦੇ ਸੂਬੇ ਇੰਡਿਆਨਾ ’ ਵਿੱਚ 25 ਜੂਨ ਨੂੰ ਸੰਤ ਬਾਬਾ ਪ੍ਰੇਮ ਸਿੰਘ ਜੀ ਸਪੋਰਟਸ ਕਲੱਬ ਵਲੋਂ ਦੂਜਾ ਵਿਸ਼ਾਲ ਖੇਡ ਮੇਲਾ ਕਰਵਾਇਆ ਗਿਆ। ਇਸ ਖੇਡ ਮੇਲੇ ’ਚ ਕਬੱਡੀ ਦੇ ਮੁਕਾਬਲੇ ਕਰਵਾਏ ਗਏ। ਇਸ ਵਿੱਚ ਕੈਨੇਡਾ ਤੋਂ ਵਿਸ਼ਵ ਪ੍ਰਸਿੱਧ ਕਬੱਡੀ ਖਿਡਾਰੀ ਅਰੁਜਨਾ ਐਵਾਰਡੀ ਬਲਵਿੰਦਰ ਸਿੰਘ ਫਿੱਡਾ ਟੋਰਾਂਟੋ। (ਕੈਨੇਡਾ) ਤੋਂ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ’ਤੇ ਇਸ ਖੇਡ ਮੇਲੇ ’ਚ ਪੁੱਜੇ ਹੋਏ ਸਨ। ਇਹ ਖੇਡ ਮੇਲਾ ਇਸ ਇਲਾਕੇ ਦੇ ਕਾਰੋਬਾਰੀਆਂ ਵਲੋਂ ਸਾਂਝੇ ਤੌਰ ’ਤੇ ਕਰਵਾਇਆ ਜਾਂਦਾ ਹੈ ਅਤੇ ਖੇਡ ਮੇਲੇ ’ਚ ਜੇਤੂਆਂ ਨੂੰ ਭਰਵੇਂ ਇਨਾਮ ਦਿੱਤੇ ਜਾਦੇ ਹਨ। ਇਸ ਖੇਡ ਮੇਲੇ ਸਮੇਂ ਸਮਾਜ ਸੇਵੀ ਅਵਤਾਰ ਸਿੰਘ ਸਪਰਿੰਡਫੀਲਡ ੳਹਾਇੳ ਸੂਬੇ ਤੋ ਉਚੇਚੇ ਤੋਰ ਤੇ ਪੁੱਜੇ, ਜਿੰਨਾਂ ਨੇ ਟਰੱਕ ਦੀ ਛੱਤ ਤੇਸੀਸ ਆਸਣ ਲਗਾਕੇ ਆਪਣੇ ਕਰੱਤਵ ਵਿਖਾਵੇ ਅਤੇ ਦਰਸ਼ਕਾਂ ਦਾ ਮਨ ਮੋਹ ਲਿਆ। ਉਹਨਾ ਦੀ ਇਸ ਕਲਾ ਤੋਂ ਖੁਸ਼ ਹੋ ਕੇ ਇਲਾਕੇ ਦੇ ਉੱਘੇ ਕਾਰੋਬਾਰੀ ਪ੍ਰਿਤਪਾਲ ਸਿੰਘ ਘੋਤੜਾ ਨੇ, ਅਵਤਾਰ ਸਿੰਘ ਸਪਰਿੰਗਫੀਲਡ ਜੋ ਆਪ ਵੀ ਕਾਰੋਬਾਰੀ ਹਨ, ਨੂੰ 500 ਡਾਲਰ ਦਾ ਇਨਾਮ ਦਿੱਤਾ। ਉਹਨਾ ਦੀ ਸੀਸ ਆਸਣ ਦੀ ਕਲਾ ਦਾ ਦਰਸ਼ਕਾਂ ਨੇ ਤਾਲੀਆਂ ਵਜਾਕੇ ਸਵਾਗਤ ਕੀਤਾ।
ਇਸ ਖੇਡ ਸਮਾਗਮ ਸਮੇਂ ਅਰਜਨ ਐਵਾਰਡੀ ਕਬੱਡੀ ਖਿਡਾਰੀ ਬਲਵਿੰਦਰ ਸਿੰਘ ਫਿੱਡਾ ਨੇ ਆਪਣੇ ਜੀਵਨ ਸਬੰਧੀ ਲਿਖੀ ਪੁਸਤਕ ‘ਰੁਸਤਮਾਂ-ਏ-ਕਬੱਡੀ’ ਅਵਤਾਰ ਸਿੰਘ ਸਪਰਿੰਗਫੀਲਡ ਨੂੰ ਭੇਂਟ ਕੀਤੀ।
ਖੇਡ ਮੇਲੇ ’ਚ ਵਾਹਵਾ ਰੌਣਕਾਂ ਵੇਖਣ ਨੂੰ ਮਿਲੀਆਂ ਅਤੇ ਕਬੱਡੀ ਪ੍ਰੇਮੀਆਂ ਨੇ ਖਾਲਸਾਈ ਰੰਗ ’ਚ ਸਜੇ ਹੋਏ ਟਰੱਕ ਨਾਲ ਫੋਟੋ ਖਿਚਵਾਈਆਂ।