ਅਮਰੀਕਾ ’ਚ ਨਵੰਬਰ ਮਹੀਨੇ ’ਚ ਪੈਦਾ ਹੋਈਆਂ 2 ਲੱਖ 63 ਹਜ਼ਾਰ ਨਵੀਆਂ ਨੌਕਰੀਆਂ

ਅਮਰੀਕਾ ’ਚ ਨਵੰਬਰ ਮਹੀਨੇ ’ਚ ਪੈਦਾ ਹੋਈਆਂ 2 ਲੱਖ 63 ਹਜ਼ਾਰ ਨਵੀਆਂ ਨੌਕਰੀਆਂ

ਸੈਕਰਾਮੈਂਟੋ : ਅਮਰੀਕੀ ਅਰਥਵਿਵਸਥਾ ਵਿਚ ਮੰਦਾ ਆਉਣ ਦੀਆਂ ਕਿਆਸਅਰਾਈਆਂ ਦੇ ਉਲਟ ਪਿਛਲੇ ਨਵੰਬਰ ਮਹੀਨੇ ਦੌਰਾਨ ਲਾਏ ਗਏ ਅਨੁਮਾਨ ਤੋਂ ਵਧ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ। ਆਰਥਕ ਮਾਹਿਰਾਂ ਦਾ ਅਨੁਮਾਨ ਸੀ ਕਿ ਨਵੰਬਰ ਮਹੀਨੇ ਦੌਰਾਨ ਨੌਕਰੀਆਂ ਪੈਦਾ ਹੋਣ ਦੀ ਰਫਤਾਰ ਸੁਸਤ ਹੋ ਜਾਵੇਗੀ ਤੇ 2 ਲੱਖ ਤੱਕ ਨੌਕਰੀਆਂ ਪੈਦਾ ਹੋ ਸਕਦੀਆਂ ਹਨ ਪਰੰਤੂ ਇਸ ਅਨੁਮਾਨ ਤੋਂ ਵਧ 2,63,000 ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ। ਕਿਰਤ ਵਿਭਾਗ ਵੱਲੋਂ ਜਾਰੀ ਮਹੀਨਾਵਾਰ ਅੰਕੜਿਆਂ ਅਨੁਸਾਰ ਬੇਰੁਜ਼ਗਾਰੀ ਦੀ ਦਰ 3.7% ਰਹੀ।
ਨਵੀਆਂ ਨੌਕਰੀਆਂ ਸਿਹਤ ਵਿਭਾਗ ਤੇ ਮਹਿਮਾਨਨਿਵਾਜ਼ੀ ਸੈਕਟਰ ਵਿਚ ਪੈਦਾ ਹੋਈਆਂ ਹਨ। ਪਿਛਲੇ ਮਹੀਨੇ ਦੀ ਤੁਲਨਾ ਵਿਚ ਨਵੰਬਰ ਮਹੀਨੇ ਦੌਰਾਨ ਪ੍ਰਤੀ ਘੰਟਾ ਔਸਤ ਕਮਾਈ ਵਿਚ 0.6% ਦਾ ਵਾਧਾ ਹੋਇਆ ਹੈ ਜੋ ਕਾਮਿਆਂ ਲਈ ਇਕ ਚੰਗੀ ਖਬਰ ਹੈ।