ਵਾਸ਼ਿੰਗਟਨ- ਅਮਰੀਕੀ ਸੰਸਦ ਦੀ ਮਹਿਲਾ ਮੈਂਬਰ ਗ੍ਰੇਸ ਮੇਂਗ ਨੇ ਕਿਹਾ ਹੈ ਕਿ ਹਿੰਦੂ, ਸਿੱਖ, ਬੋਧੀ ਅਤੇ ਜੈਨ ਸਮੇਤ ਵੱਖ-ਵੱਖ ਧਰਮਾਂ ਦੇ ਲੱਖਾਂ ਅਮਰੀਕੀਆਂ ਵੱਲੋਂ ਮਨਾਈ ਜਾਂਦੀ ਦੀਵਾਲੀ ਨੂੰ ਸੰਘੀ ਛੁੱਟੀ ਐਲਾਨ ਦਿੱਤਾ ਜਾਣਾ ਚਾਹੀਦਾ ਹੈ। ਵਕੀਲ ਤੋਂ ਸਿਆਸਤਦਾਨ ਬਣੀ ਮੇਂਗ ਨੇ ਦੇਸ਼ ਵਿੱਚ ਦੀਵਾਲੀ ਨੂੰ ਸੰਘੀ ਛੁੱਟੀ ਬਣਾਉਣ ਲਈ ਅਮਰੀਕੀ ਪ੍ਰਤੀਨਿਧੀ ਸਭਾ ਵਿੱਚ ਦੀਵਾਲੀ ਦਿਵਸ ਬਿੱਲ ਪੇਸ਼ ਕੀਤਾ ਹੈ।