ਅਮਰੀਕਾ ’ਚ ਅੰਬੇਡਕਰ ਦੇ ਸਭ ਤੋਂ ਵੱਡੇ ਬੁੱਤ ਦਾ ਉਦਘਾਟਨ 14 ਅਕਤੂਬਰ ਨੂੰ

ਅਮਰੀਕਾ ’ਚ ਅੰਬੇਡਕਰ ਦੇ ਸਭ ਤੋਂ ਵੱਡੇ ਬੁੱਤ ਦਾ ਉਦਘਾਟਨ 14 ਅਕਤੂਬਰ ਨੂੰ

ਵਾਸ਼ਿੰਗਟਨ : ਭਾਰਤੀ ਸੰਵਿਧਾਨ ਦੇ ਪ੍ਰਮੁੱਖ ਆਰਕੀਟੈਕਟ ਡਾ.ਬੀ.ਆਰ.ਅੰਬੇਡਕਰ ਦੇ ‘ਸਭ ਤੋਂ ਵੱਡੇ’ ਬੁੱਤ ਦਾ ਉਦਘਾਟਨ ਭਾਰਤ ਤੋਂ ਬਾਹਰ ਅਮਰੀਕਾ ਦੇ ਮੈਰੀਲੈਂਡ ਵਿਚ 14 ਅਕਤੂਬਰ ਨੂੰ ਕੀਤਾ ਜਾਵੇਗਾ। 19 ਫੁੱਟ ਦੇ ਇਸ ਬੁੱਤ ਨੂੰ Statue of 5quality ਭਾਵ ‘ਸਮਾਨਤਾ ਦਾ ਬੁੱਤ’ ਦਾ ਨਾਂ ਦਿੱਤਾ ਗਿਆ ਹੈ, ਜਿਸ ਨੂੰ ਪ੍ਰਸਿੱਧ ਕਲਾਕਾਰ ਅਤੇ ਮੂਰਤੀਕਾਰ ਰਾਮ ਸੁਤਾਰ ਨੇ ਬਣਾਇਆ ਹੈ। ਇਹ ਉਹ ਤਰਖਾਣ ਹੈ, ਜਿਸ ਨੇ ਗੁਜਰਾਤ ਦੇ ਅਹਿਮਦਾਬਾਦ ਵਿੱਚ ਸਥਾਪਤ ਸਰਦਾਰ ਪਟੇਲ ਦਾ ਬੁੱਤ ਬਣਾਇਆ ਸੀ।
ਅੰਬੇਡਕਰ ਦਾ ਬੁੱਤ ਮੈਰੀਲੈਂਡ ਦੇ ਐਕੋਕੇਕ ਸ਼ਹਿਰ ਵਿੱਚ 13 ਏਕੜ ਜ਼ਮੀਨ ਵਿੱਚ ਬਣਾਏ ਜਾ ਰਹੇ ‘ਅੰਬੇਡਕਰ ਇੰਟਰਨੈਸ਼ਨਲ ਸੈਂਟਰ’ (ਏਆਈਸੀ) ਦਾ ਹਿੱਸਾ ਹੈ। ਏਆਈਸੀ ਨੇ ਕਿਹਾ ਕਿ “ਇਹ ਭਾਰਤ ਤੋਂ ਬਾਹਰ ਬਾਬਾ ਸਾਹਿਬ ਦਾ ਸਭ ਤੋਂ ਵੱਡਾ ਬੁੱਤ ਹੈ ਅਤੇ ਇਸ ਨੂੰ ਕੇਂਦਰ ਵਿੱਚ ਬਣਾਈ ਜਾ ਰਹੀ ਅੰਬੇਡਕਰ ਯਾਦਗਾਰ ਦੇ ਹਿੱਸੇ ਵਜੋਂ ਸਥਾਪਿਤ ਕੀਤਾ ਜਾ ਰਿਹਾ ਹੈ।”ਉਸ ਨੇ ਅੱਗੇ ਕਿਹਾ ਕਿ ਅੰਬੇਡਕਰਵਾਦੀ ਅੰਦੋਲਨ ਦੇ ਪ੍ਰਤੀਨਿਧਾਂ ਅਤੇ ਦੁਨੀਆ ਦੇ ਹੋਰ ਹਿੱਸਿਆਂ ਤੋਂ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਪੈਰੋਕਾਰਾਂ ਦੇ ਹਾਜ਼ਰ ਹੋਣ ਦੀ ਉਮੀਦ ਹੈ।’’ ਏਆਈਸੀ ਨੇ ਦੱਸਿਆ ਕਿ ਇਹ ਯਾਦਗਾਰ ਬਾਬਾ ਸਾਹਿਬ ਦੇ ਸੰਦੇਸ਼ਾਂ ਅਤੇ ਸਿੱਖਿਆਵਾਂ ਨੂੰ ਫੈਲਾਏਗੀ ਅਤੇ ਸਮਾਨਤਾ ਅਤੇ ਮਨੁੱਖੀ ਅਧਿਕਾਰਾਂ ਦੀ ਪ੍ਰਤੀਕ ਹੋਵੇਗੀ। ਬੁੱਤ ਦਾ ਉਦਘਾਟਨ 14 ਅਕਤੂਬਰ ਨੂੰ ਕੀਤਾ ਜਾਵੇਗਾ, ਜਿਸ ਵਿੱਚ ਵੱਖ-ਵੱਖ ਦੇਸ਼ਾਂ ਦੇ ਪ੍ਰਤੀਨਿਧਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।