ਅਮਰੀਕਾ ਕਨੈਕਟੀਕਟ ਸਟੇਟ ਦੀ ਅਸੈਂਬਲੀ ਗੱਤਕਾ ਖੇਡ ਨੂੰ ਦੇਸੀ ਖੇਡ ਵਜ’ੋਂ ਮਾਨਤਾ ਦੇਣ ਵਾਲੀ ਪਹਿਲੀ ਸਟੇਟ

ਅਮਰੀਕਾ ਕਨੈਕਟੀਕਟ ਸਟੇਟ ਦੀ ਅਸੈਂਬਲੀ ਗੱਤਕਾ ਖੇਡ ਨੂੰ ਦੇਸੀ ਖੇਡ ਵਜ’ੋਂ ਮਾਨਤਾ ਦੇਣ ਵਾਲੀ ਪਹਿਲੀ ਸਟੇਟ

ਕਨੈਕਟੀਕਟ : ਅਮਰੀਕਾ ਵੱਸਦੀ ਉੱਘੀ ਸਿੱਖ ਸਖਸ਼ੀਅਤ ਡਾ: ਦੀਪ ਸਿੰਘ ਵਲੋਂ ਕਮਯੂਨਿਟੀ ਲਈ ਕੀਤੀਆਂ ਜਾ ਰਹੀਆਂ ਸੇਵਾਵਾਂ ਅਤੇ ਗੱਤਕਾ ਖੇਡ ਦੇ ਪ੍ਰਚਾਰ-ਪ੍ਰਸਾਰ ਲਈ ਕਨੈਟੀਕਟ ਸੂਬੇ ਦੀ ਜਨਰਲ ਅਸੈਂਬਲੀ ਵਲੋਂ ਮਾਣ ਨਾਲ ਨਿਵਾਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ (2023 ਵਿੱਚ) ਹੀ ਡਾ: ਦੀਪ ਸਿੰਘ ਰਾਹੀਂ ਕਮਿਊਨਟੀ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਵਲੋਂ ਉਹਨਾਂ ਨੂੰ ਵਾੲ੍ਹੀਟ ਹਾਊਸ ਵਲੋਂ ਵੱਕਾਰੀ ਐਵਾਰਡ ‘ਪੈ੍ਰਸ਼ੀਡੈਨਸ਼ੀਅਲ ਲਾਈਫਟਾਈਮ ਅਚੀਵਮੈਂਟ ਐਵਾਰਡ’ ਨਾਲ ਵੀ ਸਨਮਾਨਿਆ ਜਾ ਚੁੱਕਾ ਹੈ।
ਇਸ ਮੌਕੇ ਤੇ ਸਵਰਨਜੀਤ ਸਿੰਘ ਖਾਲਸਾ, ਮੈਂਬਰ ਸਿਟੀ ਕੌਂਸਲ-ਨੋਰਵਿੱਚ, ਕਨੈਟੀਕਟ ਅਤੇ ਸੈਨੇਟਰ ਕੈਧੀ ਆਸਟਨ, ਰਿਪਰਜੇਨਟੇਟਿਵ ਡੈਰਲ ਵਿਲਸਨ ਅਤੇ ਕੈਵਿਨ ਰਯਾਨ ਵਲੋਂ ਡਾ. ਦੀਪ ਸਿੰਘ ਨੂੰ ਫੋਨ ਰਾਹੀਂ ਉਚੇਚੀ ਵਧਾਈ ਵੀ ਦਿੱਤੀ ਗਈ। ਡਾ. ਸਿੰਘ ਨੂੰ ਪ੍ਰਦਾਨ ਕੀਤੇ ਸਨਮਾਨ-ਪੱਤਰ (ਸਾਈਟੇਸ਼ਨ) ਕਨੈਟੀਕਟ ਸੂਬੇ ਦੀ ਜਨਰਲ ਅਸੈਂਬਲੀ ਦੇ ਪ੍ਰਧਾਨ ਪ੍ਰੋ. ਟੈਮਪੋਰ ਮਾਰਟਿਨ ਲੂਨੀ, ਸਪੀਕਰ ਆਫ ਹਾਉਸ-ਮੈਟ ਰਿਟੱਰ ਅਤੇ ਸੈਕਰੇਟਰੀ ਆਫ ਦੀ ਸਟੇਟ ਸਟੈਫਨੀ ਥਾਮਸ ਵਲੋ ਸਾਈਨ ਕਰਕੇ ਮਾਨਤਾ ਦਿੱਤੀ ਗਈ ਹੈ।
ਇਸ ਮੌਕੇ ਸਿੱਖ ਆਰਟ ਗੈਲਰੀ, ਕਨੈਕਟੀਕਟ ਦੇ ਡਾਇਰੈਕਟਰ ਸ. ਕੁਲਜੀਤ ਸਿੰਘ ਨੇ ਚਾਨਣਾ ਪਾਇਆ ਕਿ ਡਾ: ਦੀਪ ਸਿੰਘ ਲੰਮੇ ਸਮੇਂ ਤੋਂ ਗੱਤਕਾ ਖੇਡ ਅਤੇ ਹੋਰ ਦੇਸੀ ਖੇਡਾਂ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਯਤਨਸੀਲ ਹਨ। ਉਹਨਾਂ ਦੱਸਿਆ ਕਿ ਡਾ. ਸਿੰਘ ਅਤੇ ਉਹਨਾਂ ਦੀ ਸਮੁੱਚੀ ਗੱਤਕਾ ਟੀਮ ਕਨੈਕਟੀਕਟ ਸੂਬੇ ਵਿੱਚ ਸਮੇਂ-ਸਮੇਂ ਤੇ ਹੋਣ ਵਾਲੇ ਵੱਖ-ਵੱਖ ਸਰਕਾਰੀ ਅਤੇ ਗੈਰ-ਸਰਕਾਰੀ ਪ੍ਰੋਗਰਾਮਾਂ ਵਿੱਚ ਉਚੇਚੇ ਤੌਰ ’ਤੇ ਸ਼ਾਮਲ ਹੋ ਕੇ ਨਵੀਂ ਪਨੀਰੀ ਨੂੰ ਨਸਲੀ ਭੇਦ-ਭਾਵ ਨਾਲ ਨਜਿੱਠਣ ਅਤੇ ਆਤਮ ਰੱਖਿਆ ਲਈ ਸੁਨੇਹਾ ਦਿੰਦੇ ਰਹਿੰਦੇ ਹਨ ਜੋ ਕਿ ਬਹੁਤ ਹੀ ਸ਼ਲਾਘਯੋਗ ਹੈ। ਡਾ: ਦੀਪ ਸਿੰਘ ਜਿਹਨਾਂ ਦਾ ਪਿਛੋਕੜ ਚੰਡੀਗੜ੍ਹ ਸ਼ਹਿਰ ਦੇ ਨਾਲ ਹੈ, ਨੇ ਆਪਣੀ ਉਚੇਰੀ ਸਿੱਖਿਆ ਪੰਜਾਬ ਅਤੇ ਜੰਮੂ ਯੂਨੀਵਰਸਿਟੀ ਤੋਂ ਹਾਸਲ ਕੀਤੀ ਹੈ। ਡਾ: ਸਿੰਘ ਅੱਜ ਕੱਲ ਈ.ਐਚ.ਐਸ. ਪੇਸ਼ੇਵਰ ਵਜੋਂ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਸੇਵਾਵਾਂ ਦੇ ਰਹੇ ਹਨ। ਇਸ ਮੌਕੇ ਗੱਲ ਕਰਦਿਆਂ ਉਹਨਾਂ ਕਨੈਟੀਕਟ ਸੂਬੇ ਦੀ ਜਨਰਲ ਅਸੈਂਬਲੀ ਦੇ ਸਮੂਹ ਮੈਂਬਰਾਂ ਦਾ ਸਵਰਨਜੀਤ ਸਿੰਘ ਖਾਲਸਾ ਨੋਰਵਿੱਚ ਅਤੇ ਸਿੱਖ ਆਰਟ ਗੈਲਰੀ ਦੀ ਸਮੁੱਚੀ ਟੀਮ ਦਾ ਉਚੇਚਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਸਕਦਾ ਮਾਣਮੱਤੀ ਗੱਤਕਾ ਖੇਡ ਬਾਰੇ ਅਸੈਂਬਲੀ ਵਿੱਚ ਗੱਲ ਸ਼ੁਰੂ ਹੋਈ।
ਡਾ: ਦੀਪ ਸਿੰਘ ਜਿੱਥੇ ਯੂਨਾਈਟਿਡ ਨੇਸ਼ਨਜ ਅਧੀਨ ਟੀ.ਐਸ.ਜੀ. ਪ੍ਰੋਗਰਾਮ ਨਾਲ ਵੀ ਜੁੜੇ ਹੋਏ ਹਨ, ਉਥੇ ਹੀ ਉਹ ਸਿੱਖ ਕਮਿਊਨਿਟੀ ਵਲੋਂ ਆਯੋੋਜਿਤ ਕੀਤੇ ਜਾਂਦੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਆਪਣਾ ਬਣਦਾ ਯੋਗਦਾਨ ਵੀ ਪਾਉਦੇ ਹਨ। ਡਾ. ਸਿੰਘ ਜਿੱਥੇ ਨਵੀਂ ਪਨੀਰੀ ਨੂੰ ਨਸਲੀ ਭੇਦ-ਭਾਵ ਨਾਲ ਨਜਿੱਠਣ ਲਈ ਮਾਨਸਿਕ ਤੌਰ ’ਤੇ ਸਿੱਖਿਅਤ ਕਰਦੇ ਹਨ, ਉਥੇ ਹੀ ਉਹ ਬੱਚਿਆਂ ਨੂੰ ਸਿੱਖੀ ਦੇ ਇਤਿਹਾਸ ਅਤੇ ਅਮੀਰ ਵਿਰਸੇ ਨਾਲ ਜੋੜਨ ਲਈ ਵੀ ਤਤਪਰ ਰਹਿੰਦੇ ਹਨ।