ਅਮਰੀਕਾ ਅਤੇ ਕਨੇਡਾ ਦੇ ਅਜ਼ਾਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ

ਅਮਰੀਕਾ ਅਤੇ ਕਨੇਡਾ ਦੇ ਅਜ਼ਾਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ

ਅਮਰੀਕਾ 18ਵੀਂ ਸਦੀ ਵਿਚ 2 ਜੁਲਾਈ 1776 ਨੂੰ ਅਜ਼ਾਦੀ ਦੇ ਹੱਕ ਵਿੱਚ ਵੋਟ ਪਾਕੇ ਅਤੇ 2 ਦਿਨ ਬਾਅਦ ਆਜ਼ਾਦ ਹਵਾ ’ਚ ਜੀਵਨ ਜਿਊਣ ਲਈ ਇੰਗਲੈਂਡ ਨਾਲ ਲੰਬੀ ਲੜਾਈ ਲੜੀ ਅਤੇ ਅਥਾਹ ਕੁਰਬਾਨੀਆਂ ਦੇ ਕੇ ਅਮਰੀਕਾ ਨੇ ਗੁਲਾਮੀ ਦਾ ਜੂਲ੍ਹਾ ਲਾ ਕੇ ਆਜ਼ਾਦ ਵਤਨ ਦੀ ਨੀਂਹ ਰੱਖੀ। ਇਸ ਦੇ ਲਈ 13 ਕਲੋਨੀਆਂ (“hirteen 1merican 3olonies) ਜਿਨ੍ਹਾਂ ਨੇ ਕ੍ਰਾਂਤੀ ਵਿਚ ਹਿੱਸਾ ਲਿਆ ਉਨ੍ਹਾਂ ਇੰਗਲੈਂਡ ਤੋਂ ਆਜ਼ਾਦ ਹੋਣ ਦੀ ਘੋਸ਼ਣਾ ਕਰ ਦਿੱਤੀ (4eclaration of 9ndependence), 4 ਜੁਲਾਈ ਅਮਰੀਕਾ ਲਈ ਆਜ਼ਾਦੀ ਦਾ ਪ੍ਰਤੀਕ ਬਣ ਗਈ ਤੇ 1941 ਵਿਚ ਫੈਡਰਲ ਦੀ ਸਰਕਾਰ ਨੇ ਇਸ ਦਿਨ ਛੁੱਟੀ ਦਾ ਐਲਾਨ ਕਰ ਦਿੱਤਾ। ਲੰਬੇ ਸਮੇਂ ਤੋਂ ਆਜ਼ਾਦੀ ਦਾ ਨਿੱਘ ਮਾਣ ਰਹੇ ਅਮਰੀਕਾ ਵਾਸੀ ਅੱਜ ਵੀ ਉਨ੍ਹਾਂ ਕੁਰਬਾਨੀਆਂ ਨੂੰ ਭੁੱਲੇ ਨਹੀਂ। ਇਸ ਦਿਨ ਉਹ ਆਜ਼ਾਦੀ ਦਾ ਜਸ਼ਨ ਆਤਿਸ਼ਬਾਜ਼ੀ ਕਰਕੇ, ਰੈਸਟੋਰੈਂਟਾਂ ’ਚ ਪਾਰਟੀਆਂ ਕਰਕੇ ਤੇ ਨੱਚ ਗਾਕੇ ਜਿੱਥੇ ਮਨਾਉਂਦੇ ਹਨ, ਉਥੇ ਆਪਣੇ ਆਜ਼ਾਦੀ ਘੁਲਾਟੀਆਂ ਨੂੰ ਵੀ ਯਾਦ ਕਰਦੇ ਹਨ। ਇਸ ਖੁਸ਼ੀ ਦੇ ਦਿਹਾੜੇ ’ਤੇ ਜਦੋਜਾਹਿਦ ਕਰ ਰਹੀਆਂ ਕੌਮਾਂ ਲਈ ਆਓ ਅਰਦਾਸ ਕਰੀਏ ਅਤੇ ਅਮਰੀਕਾ ਕਨੇਡਾ ਦੀ ਆਜ਼ਾਦੀ ਨੂੰ ਮਨਾਉਂਦੇ ਹੋਏ ਅਸੀਂ ‘ਸਾਡੇ ਲੋਕ’ ਅਖ਼ਬਾਰ ਅਤੇ ਰੇਡੀਉ ਗੱਲਬਾਤ ਵੱਲੋਂ ਸਭ ਨੂੰ 4 ਜੁਲਾਈ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਦਿੰਦੇ ਹਾਂ।
-ਸਤਨਾਮ ਸਿੰਘ ਖਾਲਸਾ