ਅਪਰੇਸ਼ਨ ਅਜੇਯ: ਦੋ ਹੋਰ ਉਡਾਣਾਂ ਰਾਹੀਂ 471 ਭਾਰਤੀ ਵਤਨ ਪਰਤੇ

ਅਪਰੇਸ਼ਨ ਅਜੇਯ: ਦੋ ਹੋਰ ਉਡਾਣਾਂ ਰਾਹੀਂ 471 ਭਾਰਤੀ ਵਤਨ ਪਰਤੇ

ਨਵੀਂ ਦਿੱਲੀ: ਤਲ ਅਵੀਵ ਤੋਂ ਦੋ ਹੋਰ ਉਡਾਣਾਂ ਰਾਹੀਂ 471 ਭਾਰਤੀ ਅੱਜ ਸਵੇਰੇ ਇਥੇ ਪੁੱਜੇ। ਅਪਰੇਸ਼ਨ ਅਜੈ ਤਹਿਤ ਹੁਣ ਤੱਕ ਚਾਰ ਉਡਾਣਾਂ ਰਾਹੀਂ 900 ਤੋਂ ਜ਼ਿਆਦਾ ਭਾਰਤੀਆਂ ਨੂੰ ਵਤਨ ਲਿਆਂਦਾ ਜਾ ਚੁੱਕਿਆ ਹੈ। ਇਜ਼ਰਾਈਲ ਤੋਂ ਏਅਰ ਇੰਡੀਆ ਅਤੇ ਸਪਾਈਸਜੈੱਟ ਦੇ ਜਹਾਜ਼ਾਂ ਰਾਹੀਂ ਭਾਰਤੀਆਂ ਦੀ ਵਾਪਸੀ ਹੋਈ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਤੀਜੀ ਉਡਾਣ ’ਚ 197 ਮੁਸਾਫ਼ਰ ਸਵਾਰ ਸਨ ਜੋ ਸਵੇਰੇ ਦਿੱਲੀ ਹਵਾਈ ਅੱਡੇ ’ਤੇ ਪੁੱਜੀ। ਉਨ੍ਹਾਂ ਮੁਸਾਫ਼ਰਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਪਲੈਟਫਾਰਮ ਐਕਸ ’ਤੇ ਨਸ਼ਰ ਕਰਦਿਆਂ ਕਿਹਾ ਕਿ ਚੌਥੀ ਉਡਾਣ ਰਾਹੀਂ 274 ਮੁਸਾਫ਼ਰ ਕੌਮੀ ਰਾਜਧਾਨੀ ਪੁੱਜੇ ਹਨ। ਏਅਰ ਇੰਡੀਆ ਦੀਆਂ ਤਲ ਅਵੀਵ ਤੋਂ ਸ਼ੁੱਕਰਵਾਰ ਤੇ ਸ਼ਨਿਚਰਵਾਰ ਨੂੰ ਆਈਆਂ ਉਡਾਣਾਂ ’ਚ 435 ਤੋਂ ਜ਼ਿਆਦਾ ਮੁਸਾਫ਼ਰ ਸਵਾਰ ਸਨ।