ਅਪਰਾਧੀ ਔਰਤਾਂ ਦੇ ਗਰੁੱਪ ਵਲੋਂ ਕੈਲੀਫੋਰਨੀਆ ਦੇ ਹਿੰਦੂ ਮੰਦਰਾਂ ਨੂੰ ਲੁੱਟਣ ਦੀ ਕੋਸ਼ਿਸ਼

ਅਪਰਾਧੀ ਔਰਤਾਂ ਦੇ ਗਰੁੱਪ ਵਲੋਂ ਕੈਲੀਫੋਰਨੀਆ ਦੇ ਹਿੰਦੂ ਮੰਦਰਾਂ ਨੂੰ ਲੁੱਟਣ ਦੀ ਕੋਸ਼ਿਸ਼

ਮੰਦਰ ਦੇ ਪੁਜਾਰੀ ਦੀ ਹੁਸ਼ਿਆਰੀ ਨਾਲ ਟਲਿਆ ਹਾਦਸਾ, ਲੁਟੇਰੇ ਲੁਟੇਰੀਆ ਭੱਜਣ ’ਚ ਕਾਮਯਾਬ


ਵਲੇਹੋ/ਪਿਟਸਬਰਗ/ਕੈਲੀਫੋਰਨੀਆ : ਵਲੇਹੋ ਹਿੰਦੂ ਧਰਮ ਦੇ ਪਵਿੱਤਰ ਮੰਦਰ ਜੋ ਕਿ 1268 “ ਸਟਰੀਟ ਉਪਰ ਹੈ, ਨੂੰ ਔਰਤਾਂ ਦੇ ਇਕ ਖਤਰਨਾਕ ਅਪਰਾਧੀ ਗਰੁੱਪ ਵਲੋਂ ਅਨੋਖੇ ਢੰਗ ਨਾਲ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਬਿਲਕੁਲ ਇਸੇ ਤਰਜ ਉਪਰ ਇਹ ਪਹਿਲਾਂ ਵੀ ਅਮਰੀਕਾ ਦੇ ਨੈਸ਼ਨਲ ਮੀਡੀਆ ਵਿਚ ਖ਼ਬਰ ਹੈ ਕਿ ਇਸੇ ਤਰ੍ਹਾਂ ਹੀ ਔਰਤਾਂ ਦੇ ਗਰੁੱਪ ਜਿਨ੍ਹਾਂ ਨਾਲ ਕੁਝ ਮਰਦ ਅਤੇ ਇਕ ਬੱਚਾ ਸ਼ਾਮਲ ਹੁੰਦਾ ਹੈ ਇਕ ਨਾਟਕੀ ਢੰਗ ਨਾਲ ਲੁਟਦੇ ਹਨ। ‘ਸਾਡੇ ਲੋਕ’ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਮੰਦਰ ਦੇ ਸਤਿਕਾਰਯੋਗ ਪੁਜਾਰੀ ਪੰਡਤ ਰਾਜ ਕੁਮਾਰ ਨੇ ਦੱਸਿਆ ਕਿ 3-4 ਔਰਤਾਂ ਆ ਕੇ ਪਾਖੰਡ ਕਰਨ ਲੱਗੀਆਂ, ਮੱਥਾ ਟੇਕਣ ਲੱਗੀਆਂ। ਇਕ ਨੇ ਇਕ ਵੱਡੇ ਦੁਪੱਟੇ ਦਾ ਪਰਦਾ ਕਰ ਲਿਆ ਤਾਂ ਕਿ ਉਹ ਪਿਛੋਂ ਆ ਰਹੀਆਂ ਲੁਟੇਰੀਆਂ ਮੰਦਰ ਦੀ ਲੁੱਟ ਲਈ ਅੰਦਰ ਭੇਜ ਸਕਣ ਪਰ ਉਨ੍ਹਾਂ ਦੇ ਅਜੀਬੋ-ਗਰੀਬ ਵਿਵਹਾਰ ਨੂੰ ਦੇਖਕੇ ਪੰਡਿਤ ਸ੍ਰੀ ਰਾਜ ਕੁਮਾਰ ਨੂੰ ਸ਼ੱਕ ਹੋ ਗਿਆ ਜਿਸ ਕਾਰਨ ਇਹ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇਸੇ ਤਰ੍ਹਾਂ ਇਕ ਹੋਰ ਹਿੰਦੂ ਮੰਦਰ ਪਿਟਸਬਬਰਗ ’ਚ ਘਟਨਾ ਵਾਪਰੀ। ‘ਸਾਡੇ ਲੋਕ’ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਹਿੰਦੂ ਮੰਦਰ ਵਲੇਹੋ ਦੇ ਪ੍ਰਧਾਨ ਅਤੇ ਉਘੇ ਧੜੱਲੇਦਾਰ ਪੰਜਾਬੀ ਆਗੂ ਸ੍ਰੀ ਚਮਕੌਰ ਗਿਰੀ ਨੇ ਦੱਸਿਆ ਕਿ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਪੰਡਿਤ ਜੀ ਦੀ ਜਾਨ ਬਚ ਗਈ ਅਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਉਨ੍ਹਾਂ ਦੱਸਿਆ ਕਿ ਇਹ ਗਰੁੱਪ ਇਕ ਨਿੱਕੇ ਬੱਚੇ ਦਾ ਸਹਾਰਾ ਲੈ ਕੇ ਮੰਦਰ ’ਚ ਆਉਂਦੇ ਹਨ ਤੇ ਬੱਚੇ ਲਈ ਪ੍ਰਾਰਥਨਾ ਪੂਜਾ ਕਰਨ ਦੇ ਬਹਾਨੇ ਜੋ ਪੁਜਾਰੀ ਪੂਜਾ ਕਰਦਾ ਹੈ ਤਾਂ ਬਾਕੀ ਮੰਦਰ ਨੂੰ ਲੁਟਣਾ ਸ਼ੁਰੂ ਕਰ ਦਿੰਦੇ ਹਨ। ਇਸ ਹੀ ਤਰਜ਼ ਉਪਰ ਇਸ ਗਰੁੱਪ ਨੇ ਜਾਂ ਇਸੇ ਤਰ੍ਹਾਂ ਦੇ ਕਿਸੇ ਹੋਰ ਗਰੁੱਪ ਨੇ ਮੰਦਰ ਲੁੱਟੇ ਹਨ ਜਿਨ੍ਹਾਂ ਵਿੱਚ ਇੱਕ ਬੋਧੀ ਅਤੇ ਇੱਕ ਹਿੰਦੂ ਮੰਦਰ ਸ਼ਾਮਿਲ ਹੈ ਜੋ ਔਰਤ ਬੱਚੇ ਦਾ ਸਹਾਰਾ ਲੈ ਕੇ ਆਉਂਦੀਆਂ ਹਨ ਬਿਲਕੁਲ ਇਸ ਮੰਦਰ ’ਚ ਵਾਪਰੀ ਘਟਨਾ ਅਨੁਸਾਰ ਸ੍ਰੀ ਚਮਕੌਰ ਗਿਰੀ ਨੇ ਕਿਹਾ ਕਿ ਇਨ੍ਹਾਂ ਚੋਰਾਂ ਲੁਟੇਰਿਆਂ ਤੋਂ ਬਾਕੀ ਧਾਰਮਿਕ ਅਸਥਾਨਾਂ ਨੂੰ ਸਾਵਧਾਨ ਹੋਣ ਦੀ ਜ਼ਰੂਰਤ ਹੈ ਤਾਂ ਕਿ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਜਦੋਂ ਤਿੰਨ-ਚਾਰ ਔਰਤਾਂ ਪੰਡਤ ਜੀ ਨੂੰ ਉਲਝਾ ਰਹੀਆਂ ਸੀ ਤਾਂ ਦੂਸਰੀਆਂ ਨੇ ਅੰਦਰ ਜਾ ਕੇ ਅਲਮਾਰੀਆਂ, ਕੈਬਨਿਟ ਤੋੜਨੇ ਸ਼ੁਰੂ ਕਰ ਦਿੱਤੇ ਅਤੇ ਪਤਾ ਲੱਗਣ ਉਪਰ ਉਹ ਉਥੋਂ ਦੌੜੀਆਂ ਮੰਦਰ ਦੇ ਬਾਹਰ ਸੜਕ ਉਪਰ ਵੈਨ ਉਨ੍ਹਾਂ ਦਾ ਇੰਤਜ਼ਾਰ ਕਰ ਰਹੀ ਸੀ ਜਿਸ ਵਿਚ ਉਹ ਕਮਾਂਡੋ ਦੀ ਤਰ੍ਹਾਂ ਬੈਠ ਕੇ ਨਿਕਲ ਗਈਆਂ। ਇਸ ਦੀ ਪੁਲਿਸ ਰਿਪੋਰਟ ਕਰ ਦਿੱਤੀ ਗਈ ਹੈ ਅਤੇ ਚੰਗੀ ਗੱਲ ਇਹ ਹੈ ਕਿ ਇਸ ਵਾਰ ਇਨ੍ਹਾਂ ਦੇ ਚਿਹਰੇ ਵੀਡੀਓ ਵਿਚ ਆ ਗਏ ਹਨ ਅਤੇ ਇਨ੍ਹਾਂ ਦਾ ਦੂਸਰਾ ਗਰੁੱਪ ਜੋ ਪਿਟਸਬਰਗ ਹਿੰਦ ਮੰਦਰ ’ਚ ਲੁੱਟਣ ਗਿਆ ਸੀ ਉਨ੍ਹਾਂ ਦੇ ਚਿਹਰੇ ਵੀ ਕੈਮਰਿਆਂ ’ਚ ਕੈਦ ਹੋ ਗਏ ਜਿਸਦੀ ਵੀਡੀਉ ਸਾਡੇ ਲੋਕ ਅਖਬਾਰ ਕੋਲ ਮਝੁਦ ਹੈ ਅਤੇ ਅੱਜ ਹੀ ਖਾਲਸਾ ਅਫੇਅਰ ਚੈਨਲ ਤੇ ਦਿਖਾਈ ਜਾਵੇਗੀ। ਅਸੀਂ ‘ਸਾਡੇ ਲੋਕ’ ਅਖਬਾਰ ’ਚ ਇਹ ਲੁਟੇਰੇ ਚਿਹਰੇ ਛਾਪ ਰਹੇ ਹਾਂ ਤਾਂ ਕਿ ਇਨ੍ਹਾਂ ਜਾਂ ਇਸ ਤਰ੍ਹਾਂ ਦੇ ਹੋਰ ਲੁਟੇਰਿਆਂ ਤੋਂ ਬਚਿਆ ਜਾ ਸਕੇ ਅਤੇ ਇਨਾ ਨੂੰ ਜਕੜਕੇ ਪੁਲਿਸ ਹਵਾਲੇ ਕੀਤਾ ਜਾ ਸਕੇ।