ਅਦਾਲਤ ਨੇ ਸੱਜਣ ਕੁਮਾਰ ਵਿਰੁੱਧ ਕਤਲ ਦੀ ਧਾਰਾ 302 ਨੂੰ ਕੀਤਾ ਰੱਦ

ਅਦਾਲਤ ਨੇ ਸੱਜਣ ਕੁਮਾਰ ਵਿਰੁੱਧ ਕਤਲ ਦੀ ਧਾਰਾ 302 ਨੂੰ ਕੀਤਾ ਰੱਦ

ਨਵੀਂ ਦਿੱਲੀ : 1984 ਸਿੱਖ ਦੰਗਿਆਂ ਦੇ ਮਾਮਲੇ ਨੂੰ ਲੈ ਕੇ ਬੁੱਧਵਾਰ ਨੂੰ ਅਦਾਲਤ ’ਚ ਸੁਣਵਾਈ ਹੋਈ। ਜਨਕਪੁਰੀ ਤੇ ਵਿਕਾਸਪੁਰੀ ’ਚ ਸਿੱਖਾਂ ਦੇ ਕਤਲੇਆਮ ਦੇ ਮਾਮਲੇ ’ਚ ਰੋਜ਼ ਐਵੇਨਿਊ ਕੋਰਟ ਨੇ ਸੱਜਣ ਕੁਮਾਰ ਖ਼?ਲਾਫ਼ ਤੈਅ ਕੀਤੇ। ਅਦਾਲਤ ਨੇ ਸੱਜਣ ਕੁਮਾਰ ਖ਼?ਲਾਫ਼ ਆਈ.ਪੀ.ਸੀ. ਦੀ ਧਾਰਾ 147, 148, 153ਏ, 295 ਆਰ/ਡਬਲਯੂ 149, 307, 308, 325, 395, 436 ਤਹਿਤ ਦੋਸ਼ ਤੈਅ ਕੀਤੇ।
ਅਦਾਲਤ ਨੇ ਸੱਜਣ ਕੁਮਾਰ ਵਿਰੁੱਧ ਕਤਲ ਦੀ ਧਾਰਾ 302 ਨੂੰ ਰੱਦ ਕਰ ਦਿੱਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 21 ਸਤੰਬਰ ਨੂੰ ਹੋਵੇਗੀ। ਅਦਾਲਤ ਨੂੰ ਦੱਸਿਆ ਗਿਆ ਕਿ ਸੱਜਣ ਕੁਮਾਰ ਇਸ ਮਾਮਲੇ ’ਚ ਹਿਰਾਸਤ ’ਚ ਨਹੀਂ ਹੈ, ਇਸ ਮਾਮਲੇ ’ਚ ਸੱਜਣ ਕੁਮਾਰ ਜ਼ਮਾਨਤ ’ਤੇ ਹੈ।
ਐੱਸ.ਆਈ.ਟੀ. ਨੇ ਮਾਮਲੇ ’ਚ ਆਈ.ਪੀ.ਸੀ. ਦੀ ਧਾਰਾ 147, 148, 149, 153ਏ, 295, 436, 395, 307, 302, 102-ਬੀ ਦੇ ਤਹਿਤ ਚਾਰਜਸ਼ੀਟ ਦਾਇਰ ਕੀਤੀ ਸੀ। 2015 ’ਚ ਐੱਸ.ਆਈ.ਟੀ. ਨੇ ਜਨਕਪੁਰੀ ਅਤੇ ਵਿਕਾਸਪੁਰੀ ’ਚ ਐੱਫ.ਆਈ.ਆਰ. ਦਰਜ ਕਰਕੇ ਸਿੱਖ ਦੰਗਿਆਂ ਦੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ।
ਦੱਸ ਦੇਈਏ ਕਿ ਜਨਕਪੁਰੀ ’ਚ ਦੋ ਸਿੱਖਾਂ, ਸੋਹਣ ਸਿੰਘ ਅਤੇ ਉਨ੍ਹਾਂ ਦੇ ਜਵਾਈ ਅਵਤਾਰ ਸਿੰਘ ਦਾ 1 ਨਵੰਬਰ, 1984 ਨੂੰ ਕਤਲ ਕਰ ਦਿੱਤਾ ਸੀ। ਗੁਰੂਚਰਨ ਸਿੰਘ ਨੂੰ ਵਿਕਾਸਪੁਰੀ ਥਾਣੇ ਦੇ ਇਲਾਕੇ ’ਚ ਸਾੜ ਦਿੱਤਾ ਗਿਆ ਸੀ, ਜਿਸ ਤੋਂ ਬਾਅਦ 30 ਸਾਲ ਬਾਅਦ ਉਸ ਦੀ ਮੌਤ ਹੋ ਗਈ ਸੀ, ਇਸ ਮਾਮਲੇ ’ਚ S9“ ਨੇ ਮਈ 2018 ’ਚ ਸੱਜਣ ਕੁਮਾਰ ਦਾ ਪੋਲੀਗ੍ਰਾਫੀ ਟੈਸਟ ਵੀ ਕਰਵਾਇਆ ਸੀ।