ਅਦਾਲਤ ਨੇ ਟਾਇਟਲਰ ਖ਼ਿਲਾਫ਼ ਕੇਸ ਜ਼ਿਲ੍ਹਾ ਜੱਜ ਕੋਲ ਭੇਜਿਆ

ਅਦਾਲਤ ਨੇ ਟਾਇਟਲਰ ਖ਼ਿਲਾਫ਼ ਕੇਸ ਜ਼ਿਲ੍ਹਾ ਜੱਜ ਕੋਲ ਭੇਜਿਆ

ਨਵੀਂ ਦਿੱਲੀ- ਦਿੱਲੀ ਦੀ ਇੱਕ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਪੁਲ ਬੰਗਸ਼ ਹੱਤਿਆ ਕਾਂਡ ਨਾਲ ਸਬੰਧਤ ਇੱਕ ਕੇਸ ਅੱਜ ਅਗਲੀ ਕਾਰਵਾਈ ਲਈ ਜ਼ਿਲ੍ਹਾ ਜੱਜ ਕੋਲ ਭੇਜ ਦਿੱਤਾ ਹੈ। ਇਸ ਕੇਸ ਵਿੱਚ ਕਾਂਗਰਸ ਆਗੂ ਜਗਦੀਸ਼ ਟਾਇਟਲਰ ਮੁਲਜ਼ਮ ਹਨ। ਵਧੀਕ ਮੁੱਖ ਮੈਟਰੋਪੌਲੀਟਨ ਜੱਜ ਵਿਧੀ ਗੁਪਤਾ ਆਨੰਦ ਨੇ ਇਹ ਮਾਮਲਾ ਜ਼ਿਲ੍ਹਾ ਜੱਜ ਕੋਲ ਭੇਜ ਦਿੱਤਾ ਤਾਂ ਜੋ ਇਹ ਕੇਸ ਸੈਸ਼ਨ ਜੱਜ ਨੂੰ ਸੌਂਪਿਆ ਜਾ ਸਕੇ। ਜੱਜ ਨੇ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਟਾਇਟਲਰ ’ਤੇ ਹੱਤਿਆ ਦਾ ਦੋਸ਼ ਲਾਇਆ ਗਿਆ ਸੀ ਜਿਸ ’ਤੇ ਵਿਸ਼ੇਸ਼ ਤੌਰ ’ਤੇ ਸੈਸ਼ਨ ਅਦਾਲਤ ’ਚ ਸੁਣਵਾਈ ਹੋ ਸਕਦੀ ਹੈ। ਮੈਜਿਸਟਰੇਟ ਨੇ ਕਿਹਾ ਕਿ ਕੇਸ ਨਾਲ ਸਬੰਧਤ ਦਸਤਾਵੇਜ਼ਾਂ ਦੀਆਂ ਕਾਪੀਆਂ ਟਾਇਟਲਰ ਨੂੰ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ।