ਅਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ

ਅਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ

ਮਾਨ ਤੇਰੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ
ਫਰਿਜ਼ਨੋ ਕੈਲੀਫੋਰਨੀਆ ਵਿਖੇ ਮਹਾਨ ਨਗਰ ਕੀਰਤਨ ’ਚ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਰਤਸਰ ਵਲੋਂ ਵੱਡੀ ਗਿਣਤੀ ’ਚ ਹਾਜ਼ਰੀ ਭਰੀ ਗਈ ਅਤੇ ਆਪਣੇ ਫਲੋਟ ਮਗਰ ਜੋ ਕਿ ਸਿਮਰਨਜੀਤ ਸਿੰਘ ਮਾਨ ਤੇਰੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ ਅਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ ਦੇ ਨਾਅਰਿਆਂ ਤੇ ਜੈਕਾਰਿਆਂ ਨਾਲ ਗੂੰਜ ਰਿਹਾ ਸੀ। ‘ਸਾਡੇ ਲੋਕ’ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਅਮਰੀਕਾ ਕੈਲੀਫੋਰਨੀਆ ਸਟੇਟ ਦੇ ਪ੍ਰਧਾਨ ਸ੍ਰ. ਤਰਸੇਮ ਸਿੰਘ ਖਾਲਸਾ ਟੁਲੈਰੀ ਨੇ ਕਿਹਾ ਕਿ ਸਿੱਖਾਂ ਦਾ ਆਪਣੇ ਘਰ ਬਿਨਾਂ ਗੁਜ਼ਾਰਾ ਨਹੀਂ। 1947 ਤੋਂ ਬਾਅਦ ਜਦੋਂ ਦਾ ਭਾਰਤ ਅਜ਼ਾਦ ਹੋਇਆ ਉਦੋਂ ਦਾ ਸਿੱਖਾਂ ਨੂੰ ਕਦੇ ਇਨਸਾਫ਼ ਨਹੀਂ ਮਿਲਿਆ। ਪੰਜਾਬ ਦੇ ਟੋਟੇ ਟੋਟੇ ਕਰ ਦਿੱਤੇ ਗਏ ਤੇ ਸਿੱਖਾਂ ਦੇ ਕਾਤਲਾਂ ਨੂੰ ਅੱਜ ਤੱਕ ਸਜ਼ਾ ਨਹੀਂ ਹੋਈ। ਉਨ੍ਹਾਂ ਸਮੂਹ ਪੰਥਕ ਹਿਤੈਸ਼ੀਆਂ ਨੂੰ ਯੂਬਾ ਸਿਟੀ ਨਗਰ ਕੀਰਤਨ ਵਿਖੇ ਪਹੁੰਚਣ ਦੀ ਬੇਨਤੀ ਕੀਤੀ।